ਗਜ਼ਟਿਡ ਤੇ ਨਾਨ ਗਜ਼ਟਿਡ ਐਸ. ਸੀ. ਬੀ. ਸੀ. ਇੰਪਲਾਈਜ਼ ਵੈੱਲਫੇਅਰ ਫਡਰੇਸ਼ਨ ਇਕਾਈ ਗੋਰਾਇਆ ਨੇ ਦਿੱਤਾ ਮੰਗ ਪੱਤਰ

ਅੱਪਰਾ (ਸਮਾਜਵੀਕਲੀ)-ਗਜ਼ਟਿਡ ਤੇ ਨਾਨ ਗਜ਼ਟਿਡ ਐਸ. ਸੀ. ਬੀ. ਸੀ. ਇੰਪਲਾਈਜ਼ ਵੈੱਲਫੇਅਰ ਫਡਰੇਸ਼ਨ ਇਕਾਈ ਗੋਰਾਇਆ ਵਲੋਂ ਸੂਬਾ ਚੇਅਰਮੈਨ ਸ. ਜਸਵੀਰ ਸਿੰਘ ਪਾਲ ਦੀਆਂ ਹਦਾਇਤਾਂ ਅਨੁਸਾਰ ਜਿਲਾ ਜਲੰਧਰ ਦੀ ਇਕਾਈ ਬਲਾਕ ਗੋਰਾਇਆ 2 ਵਲੋਂ ਮਿਤੀ 17-07-2020 ਨੂੰ ਜਾਰੀ ਪੱਤਰ ਜਿਸ ਰਾਹੀਂ ਨਵੀਂ ਭਰਤੀ ਸਮੇਂ ਪੰਜਾਬ ‘ਚ ਮੌਜੂਦਾ ਸਮੇਂ ਮਿਲਦੀ ਤਨਕਾਹ ਸਮੇਂ 25 ਪ੍ਰਤੀਸ਼ਤ ਕੱਟ ਲਗਾ ਕੇ ਕੇਂਦਰੀ ਸਕੇਲਾਂ ਨਾਲ ਜੋੜਿਆ ਗਿਆ ਹੈ।

ਜਿਸ ਕਾਰਣ ਲਗਭਗ 40 ਲੱਖ ਬੇਰੁਜਗਾਰਾਂ ‘ਚ ਬੈਚੇਨੀ ਪਾਈ ਜਾ ਰਹੀ ਹੈ। ਇਸ ਸੰਬੰਧੀ ਜਿਲਾ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਮੱਖਣ ਰੱਤੂ ਤੇ ਬਲਾਕ ਗੋਰਾਇਆ 2 ਦੇ ਪ੍ਰਧਾਨ ਬੂਟਾ ਮਸਾਣੀ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ ਰਾਹੀਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮੰਗ ਕੀਤੀ ਗਈ ਕਿ 85ਵੀਂ ਸੰਵਿਧਾਨਿਕ ਸੋਧ ਨੂੰ ਲਾਗੂ ਕੀਤਾ ਜਾਵੇ, ਮੰਡੀ ਬੋਰਡ ਦਾ ਮੌਜੂਦਾ ਢਾਂਚਾ ਕਾਇਮ ਰੱਖਿਆ ਜਾਵੇ। ਇਸ ਮੌਕੇ ਇਹ ਵੀ ਮੰਗ ਕੀਤੀ ਗਈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 2017 ਤੋਂ ਲਾਗੂ ਕੀਤੀ ਜਾਵੇ। ਇਸ ਮੌਕੇ ਯੋਗਰਾਜ ਹਰਬੰਸ ਵਿਰਕ, ਜਸਵੰਤ ਮੋਂਰੋ, ਅਸ਼ੋਕ ਕੁਮਾਰ, ਪ੍ਰਦੀਪ ਰਾਜਪੁਰਾ ਤੇ ਹੋਰ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।

Previous articleਰਾਸ਼ਟਰੀਆ ਮਜ਼ਦੂਰ ਕਾਂਗਰਸ ਕਮੇਟੀ ਮਜ਼ਦੂਰਾਂ ਦੇ ਹਿੱਤਾਂ ਲਈ ਖੜੀ-ਸੋਮਪਾਲ
Next articleਮੁੱਖ ਮੰਤਰੀ ਨੇ ਅਨਲੌਕ 2.0 ਦੌਰਾਨ ਫਿਲਮਾਂ ਤੇ ਸੰਗੀਤਕ ਵੀਡਿਓ ਸ਼ੂਟਿੰਗ ਲਈ ਵਿਸਥਾਰਤ ਦਿਸ਼ਾ ਨਿਰਦੇਸ਼ਾਂ ਨੂੰ ਪ੍ਰਵਾਨਗੀ ਦਿੱਤੀ