ਗੌਤਮ ਗੁਲਾਟੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ

ਲੰਡਨ (ਸਮਾਜ ਵੀਕਲੀ) :ਬਿੱਗ ਬੌਸ ਸੀਜ਼ਨ-8 ਦੇ ਜੇਤੂ ਗੌਤਮ ਗੁਲਾਟੀ ਇਸ ਵੇਲੇ ਲੰਡਨ ਵਿੱਚ ਹਨ ਅਤੇ ਉਨ੍ਹਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਜਾਣਕਾਰੀ ਗੌਤਮ ਗੁਲਾਟੀ ਨੇ ਬਿਸਤਰੇ ’ਤੇ ਰੱਖੇ ਆਪਣੇ ਹੱਥਾਂ ਨੂੰ ਕੇਂਦਰਿਤ ਕਰਦੀ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕਰਕੇ ਦਿੱਤੀ ਹੈ। ਤਸਵੀਰ ਦੀ ਕੈਪਸ਼ਨ ’ਚ ਉਨ੍ਹਾਂ ਲਿਖਿਆ , ‘‘ ਕੋਵਿਡ-19’’। ਅਦਾਕਾਰ ਦੇ ਕੀਰੀਬੀ ਦੋਸਤਾਂ ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

ਅਦਾਕਾਰਾ ਸ਼ਰੁਤੀ ਹਾਸਨ ਨੇ ਲਿਖਿਆ,‘‘ ਜਲਦ ਠੀਕ ਹੋ ਜਾਓ!!!’’, ਫਿਲਮਸਾਜ਼ ਫਰਾਹ ਖਾਨ ਨੇ ਹੈਰਾਨੀ ਪ੍ਰਗਟ ਕਰਦਿਆਂ ਲਿਖਿਆ, ‘‘ਕੀ?’’ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਦੇ ਸਰੀਰ ’ਚ ਆਏ ਕਰੋਨਾ ਦੇ ਲੱਛਣਾਂ ਬਾਰੇ ਪੁੱਛਿਆ ਤਾਂ ਉਸਦੇ ਜੁਆਬ ਵਿੱਚ ਗੌਤਮ ਨੇ ਲਿਖਿਆ,‘‘ ਬੁਖਾਰ ਨਹੀਂ ਹੋਇਆ,  ਸਵਾਦ ਤੇ ਸੁੰਘਣ ਸ਼ਕਤੀ ਪ੍ਰਭਾਵਿਤ ਹੋਈ ਹੈ।’’ ਉਨ੍ਹਾਂ ਇੰਸਟਾਗ੍ਰਾਮ ਸਟੋਰੀਜ਼ ’ਚ ਲਿਖਿਆ,‘‘ ਘਰ ਰਹੋ, ਸੁਰੱਖਿਅਤ ਰਹੋ’’।

Previous articleਚੀਨ ਨੇ ਸੀਨੀਅਰ ਆਗੂਆਂ ਦੇ ਨੇਪਾਲ ਦੌਰੇ ਨੂੰ ਰੁਟੀਨ ਦੀ ਕਾਰਵਾਈ ਦੱਸਿਆ
Next articleਬ੍ਰੈਗਜ਼ਿਟ: ਯੂਰੋਪੀਅਨ ਯੂਨੀਅਨ ਤੋਂ ਵੱਖ ਹੋਣ ਲਈ ਬਰਤਾਨੀਆ ਤਿਆਰ