ਲੰਡਨ-ਸਮਰਾ (ਸਮਾਜਵੀਕਲੀ): ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਵਾਲੇ ਲੋਕਾਂ ਦੀ ਹਾਲਤ ਤੇ ਉਨ੍ਹਾਂ ਦੀ ਸਿਹਤ ਸਬੰਧੀ ਹਾਲਾਤਾਂ ‘ਤੇ ਹੋਏ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਨੇ ਗੋਰੇ ਲੋਕਾਂ ਦੇ ਮੁਕਾਬਲੇ ਡਾਰਕ ਸਕਿਨ ਵਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਵਧੇਰੇ ਬਣਾਇਆ ਹੈ। ਮਤਲਬ ਕਿ ਡਾਰਕ ਸਕਿਨ ਟੋਨ ਦੇ ਲੋਕਾਂ ਦੀ ਮੌਤ ਦਰ ਗੋਰੀ ਸਕਿਨ ਵਾਲੇ ਲੋਕਾਂ ਦੀ ਮੌਤ ਦਰ ਦੇ ਮੁਕਾਬਲੇ ਦੁਗਣੀ ਹੈ। ਐੱਨ.ਬੀ.ਟੀ. ਨੇ ‘ਪਬਲਿਕ ਹੈਲਥ ਇੰਗਲੈਂਡ’ ਦੇ ਹਵਾਲੇ ਨਾਲ ਇਕ ਰਿਪੋਰਟ ਪ੍ਰਕਾਸ਼ਿਤ ਕੀਤਾ ਹੈ।
ਪਬਲਿਕ ਹੈਲਥ ਇੰਗਲੈਂਡ ਵਲੋਂ ਰਿਪੋਰਟ ਤਕਰੀਬਨ 84 ਪੇਜਾਂ ਵਿਚ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਕੋਰੋਨਾ ਇਨਫੈਕਟਿਡਾਂ ਵਿਚ ਡਾਰਕ ਸਕਿਨ ਦੇ ਲੋਕਾਂ ਦੀ ਗਿਣਤੀ ਵਧੇਰੇ ਹੈ। ਹਾਲਾਂਕਿ ਰਿਪੋਰਟ ਵਿਚ ਇਹ ਵੀ ਸਾਫ ਕੀਤਾ ਗਿਆ ਹੈ ਕਿ ਇਸ ਰਿਪੋਰਟ ਦੇ ਪਿੱਛੇ ਟੀਚਾ ਕਿਸੇ ਤਰ੍ਹਾਂ ਦਾ ਰੰਗਭੇਦ ਨਹੀਂ ਹੈ ਬਲਕਿ ਸਹੀ ਗੱਲ ਨੂੰ ਸਾਹਮਣੇ ਲਿਆਉਣਾ ਹੈ। ਨਾਲ ਹੀ ਰੀਜਨ ਤੇ ਸਕਿਨ ਕਲਰ ਦੇ ਆਧਾਰ ‘ਤੇ ਇਨਸਾਨੀ ਜੀਵਨ ‘ਤੇ ਪੈਣ ਵਾਲੇ ਕੋਰੋਨਾ ਵਾਇਰਸ ਦੇ ਅਸਰ ਨੂੰ ਸਮਝਣਾ ਭਰ ਹੈ।
ਫਿਲਹਾਲ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਇਕ ਨਿਸ਼ਚਿਤ ਸਮੇਂ ਵਿਚ ਕੋਰੋਨਾ ਨਾਲ ਇਨਫੈਕਟਿਡ ਹੋਣ ਵਾਲੀਆਂ ਤੇ ਉਹ ਜਿਨ੍ਹਾਂ ਦੀ ਮੌਤ ਇਸ ਇਨਫੈਕਸ਼ਨ ਦੇ ਕਾਰਣ ਹੋਈ ਹੋਵੇ, ਅਜਿਹੀਆਂ ਔਰਤਾਂ ਦੀ ਤੁਲਨਾ ਜੇਕਰ ਸਕਿਨ ਟੋਨ ਦੇ ਆਧਾਰ ‘ਤੇ ਕੀਤੀ ਜਾਵੇ ਤਾਂ ਵਾਈਟ ਸਕਿਨ ਟੋਨ ਦੀਆਂ ਔਰਤਾਂ ਦੀ ਤੁਲਨਾ ਵਿਚ ਡਾਰਕ ਸਕਿਨ ਟੋਨ ਵਾਲੀਆਂ ਔਰਤਾਂ ਦੀ ਗਿਣਤੀ ਤਕਰੀਬਨ ਤਿੰਨ ਗੁਣਾ ਹੈ।
ਏਸ਼ੀਆਈ ਦੇਸ਼ਾਂ ਦੀਆਂ ਔਰਤਾਂ ਵਧੇਰੇ ਪ੍ਰਭਾਵਿਤ
ਇਸ ਤੋਂ ਇਲਾਕਾ ਜੇਕਰ ਵਾਈਟ ਸਕਿਨ ਟੋਨ ਦੀਆਂ ਔਰਤਾਂ ਦੀ ਤੁਲਨਾ ਏਸ਼ੀਆਈ ਦੇਸ਼ਾਂ ਦੀਆਂ ਔਰਤਾਂ ਜਾਂ ਮਿਕਸ ਸਕਿਨ ਟੋਨ ਦੀਆਂ ਔਰਤਾਂ ਨਾਲ ਕੀਤੀ ਜਾਵੇ ਤਾਂ ਵੀ ਵਾਈਟ ਟੋਨ ਸਕਿਨ ਵਾਲੀਆਂ ਔਰਤਾਂ ਦੀ ਗਿਣਤੀ ਦੇ ਮੁਤਾਬਲੇ ਵਿਚ ਇਨ੍ਹਾਂ ਔਰਤਾਂ ਵਿਚ ਕੋਰੋਨਾ ਦਾ ਇਨਫੈਕਸ਼ਨ 1.6 ਫੀਸਦੀ ਵਧੇਰੇ ਹੈ। ਵਾਸ਼ਿੰਗਟਨ ਪੋਸਟ ਦੀ ਇਕ ਖਬਰ ਮੁਤਾਬਕ ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਕਿਨ ਟੋਨ ਦੇ ਆਧਾਰ ‘ਤੇ ਕੋਰੋਨਾ ਵਾਇਰਸ ਦੇ ਅਸਰ ਨੂੰ ਲੈ ਕੇ ਅਧਿਐਨ ਦਾ ਵਿਚਾਰ ਉਸ ਸਮੇਂ ਆਇਆ, ਜਦੋਂ ਸਰਕਾਰੀ ਮੰਤਰਾਲਾ ਦੇ ਕੋਰੋਨਾ ਨਾਲ ਇਨਫੈਕਟਿਡ ਹੋ ਕੇ ਮਰਨ ਵਾਲੇ ਕਰਮਚਾਰੀਆਂ ਵਿਚ ਡਾਰਕ ਸਕਿਨ ਟੋਨ ਵਾਲਿਆਂ ਦੀ ਗਿਣਤੀ ਕਿਤੇ ਵਧੇਰੇ ਸਾਹਮਣੇ ਆਈ। ਉਥੇ ਹੀ BAME (ਬਲੈਕ ਏਸ਼ੀਅਨ ਮਾਈਨਾਰਿਟੀ ਐਥਨਿਕ) ਕਮਿਊਨਿਟੀ ਦੇ 99 ਫਰੰਟ ਲਾਈਨ ਹੈਲਥ ਸਟਾਫ ਦੀ ਮੌਤ ਕੋਵਿਡ-19 ਦੇ ਇਨਫੈਕਸ਼ਨ ਦੇ ਕਾਰਣ ਹੋ ਗਈ। ਇਨ੍ਹਾਂ ਵਿਚ ਜਿਥੇ 29 ਡਾਕਟਰ ਬ੍ਰਿਟਿਸ਼ ਮੂਲ ਦੇ ਸਨ, ਉਥੇ ਇਨ੍ਹਾਂ 29 ਵਿਚੋਂ 27 ਡਾਕਟਰ ਉਹ ਸਨ, ਜਿਨ੍ਹਾਂ ਦਾ ਸਬੰਧ ਐਥਨਿਕ ਮਾਈਨਾਰਿਟੀ ਬੈਕਗ੍ਰਾਊਂਡ ਨਾਲ ਸੀ।
ਮਰਨ ਵਾਲਿਆਂ ਵਿਚ ਡਾਰਕ ਸਕਿਨ ਵਾਲੇ 4 ਗੁਣਾ ਵਧੇਰੇ
ਇਸ ਤੋਂ ਇਵਾਲਾ ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ (ONS) ਦੀ ਤਾਜ਼ੀ ਰਿਪੋਰਟ ਮੁਤਾਬਕ ਜੋ ਗੱਲ ਸਾਹਮਣੇ ਆਈ ਹੈ ਉਸ ਵਿਚ ਸਾਫ ਹੈ ਕਿ ਕੋਵਿਡ-19 ਕਾਰਣ ਮਰਨ ਵਾਲਿਆਂ ਵਿਚ ਡਾਰਕ ਸਕਿਨ ਵਾਲੇ ਲੋਕਾਂ ਦੀ ਕੁੱਲ ਗਿਣਤੀ ਗੋਰੀ ਸਕਿਨ ਵਾਲੇ ਲੋਕਾਂ ਦੀ ਤੁਲਨਾ ਵਿਚ 4 ਗੁਣਾ ਵਧੇਰੇ ਹੈ। ਪਰ ਅਜਿਹਾ ਕਿਉਂ ਹੈ ਤੇ ਇਸ ਦਾ ਅਸਲ ਕਾਰਣ ਕੀ ਹੈ ਕਿ ਨਾ ਸਿਰਫ ਯੂਕੇ ਵਿਚ, ਬਲਕਿ ਯੂ.ਐੱਸ. ਵਿਚ ਵੀ ਇਹ ਦੇਖਿਆ ਗਿਆ ਹੈ ਕਿ ਇਥੇ ਡਾਰਕ ਸਕਿਨ ਟੋਨ ਵਾਲੇ ਲੋਕ ਕੋਰੋਨਾ ਦੇ ਇਨਫੈਕਸ਼ਨ ਦਾ ਸ਼ਿਕਾਰ ਵਧੇਰੇ ਬਣ ਰਹੇ ਹਨ। ਹਾਲਾਕਿ ਅਜੇ ਤੱਕ ਇਸ ਗੱਲ ਦਾ ਕੋਈ ਪੁਖਤਾ ਆਧਾਰ ਸਾਹਮਣੇ ਨਹੀਂ ਆਇਆ ਹੈ ਕਿ ਏਸ਼ੀਅਨ ਤੇ ਅਫਰੀਕਨ ਮੂਲ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਵਧੇਰੇ ਆਪਣੀ ਲਪੇਟ ਵਿਚ ਕਿਉਂ ਲੈ ਰਿਹਾ ਹੈ।