ਵੱਖ ਵੱਖ ਅਧਿਆਪਕ ਜਥੇਬੰਦੀਆਂ ਕੀਤੀ ਕਾਰਵਾਈ ਦੀ ਮੰਗ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿਛਲੇ ਦਿਨੀਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਕਪੂਰਥਲਾ ਦੇ ਦਫ਼ਤਰ ਵਿਖੇ ਗੈਰ ਸਮਾਜੀ ਅਨਸਰਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਨਾਲ ਕੀਤੀ ਬਦਸਲੂਕੀ ਅਤੇ ਡਰਾਉਣ ਧਮਕਾਉਣ ਦੀ ਜ਼ਿਲ੍ਹਿਆਂ ਦੀਆਂ ਸਮੂਹ ਜਥੇਬੰਦੀਆਂ ਨੇ ਸਖ਼ਤ ਨੋਟਿਸ ਲੈਂਦੇ ਹੋਏ ਇਕ ਹੰਗਾਮੀ ਮੀਟਿੰਗ ਕੀਤੀ ਸਮੂਹ ਜਥੇਬੰਦੀਆਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਚ ਨਿਖੇਧੀ ਕੀਤੀ ਸਮੂਹ ਯੂਨੀਅਨ ਆਗੂਆਂ ਨੇ ਇਸ ਮੰਦਭਾਗੀ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਗ਼ੈਰਸਮਾਜੀ ਅਨਸਰਾਂ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ।
ਪ੍ਰਿੰਸੀਪਲ ਅਮਰੀਕ ਸਿੰਘ ਨੰਢਾ ਗੈਸਾਂ ਪ੍ਰਧਾਨ, ਸਰਵਣ ਸਿੰਘ ਔਜਲਾ ਸਕੱਤਰ ਜਨਰਲ ਪੰਜਾਬ , ਸੁਖਦਿਆਲ ਸਿੰਘ ਝੰਡ ਜ਼ਿਲ੍ਹਾ ਪ੍ਰਧਾਨ ਅਧਿਆਪਕ ਦਲ, ਅਰਨਦੀਪ ਸਿੰਘ ਪ੍ਰਧਾਨ ਕੰਪਿਊਟਰ ਯੂਨੀਅਨ ਆਦਿ ਆਗੂਆਂ ਨੇ ਕਿਹਾ ਕਿ ਇਨ੍ਹਾਂ ਗੈਰ ਸਮਾਜੀ ਅਨਸਰਾਂ ਤੇ ਕਾਰਵਾਈ ਨਾ ਕੀਤੀ ਗਈ ਤਾਂ ਜ਼ਿਲ੍ਹੇ ਦੀਆਂ ਜਥੇਬੰਦੀਆਂ ਵੱਲੋਂ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ ਇਸ ਮੌਕੇ ਅਮਰੀਕ ਸਿੰਘ ਨੰਢਾ ਗੈਸਾਂ ਪ੍ਰਧਾਨ ਸਰਵਣ ਸਿੰਘ ਔਜਲਾ ਸਕੱਤਰ ਜਨਰਲ ਪੰਜਾਬ ਡੀਟੀਐਫ ਸੁਖਦਿਆਲ ਸਿੰਘ ਝੰਡ ਪ੍ਰਧਾਨ ਅਧਿਆਪਕ ਦਲ ਪੰਜਾਬ ਅਰੁਨਦੀਪ ਸਿੰਘ ਪ੍ਰਧਾਨ ਕੰਪਿਊਟਰ ਯੂਨੀਅਨ ਸੰਦੀਪ ਕੁਮਾਰ ਸੂਬਾ ਪ੍ਰੈੱਸ ਸਕੱਤਰ ਮਾਸਟਰ ਕੇਡਰ ਯੂਨੀਅਨ ਬਲਜੀਤ ਸਿੰਘ ਲੈਕਚਰਾਰ ਯੂਨੀਅਨ ਪ੍ਰਿੰਸੀਪਲ ਤਜਿੰਦਰਪਾਲ ਸਿੰਘ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ , ਭੁਪਿੰਦਰ ਸਿੰਘ ਭੱਟੀ, ਚਰਨਜੀਤ ਸਿੰਘ ਪ੍ਰਧਾਨ ਡੀਟੀਐਫ, ਉਂਕਾਰ ਪ੍ਰਧਾਨ ਮਨਿਸਟੀਰੀਅਲ ਯੂਨੀਅਨ, ਜੋਤੀ ਮਹਿੰਦਰੂ, ਲੈਕਚਰਾਰ ਵਿਕਾਸ ਭੰਬੀ , ਲੈਕਚਰਾਰ ਇੰਦਰਜੀਤ ਸਿੰਘ ਕਾਂਜਲੀ ਆਦਿ ਹਾਜ਼ਰ ਸਨ