ਅੰਮਿ੍ਤਸਰ : ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਬੌਬੀ ਮਲਹੋਤਰਾ ਨੂੰ ਸੋਮਵਾਰ ਜ਼ਿਲ੍ਹਾ ਕਚਿਹਰੀ ‘ਚ ਪੇਸ਼ ਕੀਤਾ ਗਿਆ। ਮੁਲਜ਼ਮਾਂ ਦੀ ਪੇਸ਼ੀ ਤੋਂ ਪਹਿਲਾਂ ਕਚਹਿਰੀ ‘ਚ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਸਨ।
ਫਿਲਹਾਲ ਅਦਾਲਤ ਨੇ ਜੱਗੂ ਖਿਲਾਫ਼ ਦਰਜ ਕੀਤੇ ਗਏ ਨਸ਼ਾ ਸਮੱਗਲਿੰਗ ਦੇ ਮਾਮਲਿਆਂ ਦੀ ਅਗਲੀ ਸੁਣਵਾਈ 2 ਦਸੰਬਰ 2019 ਨੂੰ ਹੱਤਿਆ ਦੇ ਯਤਨ ਦੇ ਮਾਮਲੇ ‘ਚ ਬੌਬੀ ਮਲਹੋਤਰਾ ਦੀ ਸੁਣਵਾਈ 11 ਜਨਵਰੀ 2020 ਤੈਅ ਕੀਤੀ ਹੈ। ਦੋਵਾਂ ਨੂੰ ਪਟਿਆਲਾ ਜੇਲ੍ਹ ‘ਚੋਂ ਲਿਆਂਦਾ ਗਿਆ ਸੀ।
ਜ਼ਿਕਰਯੋਗ ਹੈ ਕਿ ਮੱਤੇਵਾਲ ਥਾਣੇ ਦੀ ਪੁਲਿਸ ਨੇ ਸਾਲ 2015 ‘ਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਨਸ਼ਾ ਸਮੱਗਲਿੰਗ ਦੇ ਦੋਸ਼ ‘ਚ ਗਿ੍ਫ਼ਤਾਰ ਕੀਤਾ ਸੀ। ਇਸ ਦੇ ਨਾਲ ਹੀ ਜੱਗੂ ‘ਤੇ ਦਰਜਨ ਕੁ ਮਾਮਲੇ ਦਰਜ ਹਨ ਤੇ ਉਸ ਨੂੰ ਫਤਾਹਪੁਰ ਜੇਲ੍ਹ ਬੰਦ ਕੀਤਾ ਗਿਆ ਸੀ। ਪਰ ਜੇਲ੍ਹ ਅੰਦਰ ਹੋਈਆਂ ਗੈਂਗਵਾਰ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਜੱਗੂ ਤੇ ਬੌਬੀ ਮਲਹੋਤਰਾ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਸੀ।