ਗੈਂਗਸਟਰਾਂ ਖਿ਼ਲਾਫ਼ ਵਿਸ਼ੇਸ਼ ਕਾਨੂੰਨ ਦੀ ਲੋੜ: ਹਾਈ ਕੋਰਟ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗੈਂਗਸਟਰਾਂ ਅਤੇ ਤੋੜ-ਫੋੜ ਦੀਆਂ ਕਾਰਵਾਈਆਂ ਕਰਨ ਵਾਲਿਆਂ ਨਾਲ ਸਿੱਝਣ ਲਈ ਪੰਜਾਬ ਤੇ ਹਰਿਆਣਾ ਨੂੰ ਉੱਤਰ ਪ੍ਰਦੇਸ਼ ਦੀ ਤਰਜ਼ ’ਤੇ ਕਾਨੂੰਨ ਵਿਚ ਵਿਸ਼ੇਸ਼ ਵਿਵਸਥਾ ਕਰਨ ਦੀ ਨਸੀਹਤ ਦਿੱਤੀ ਹੈ। ਇਸ ਮੰਤਵ ਲਈ ਛੇ ਮਹੀਨਿਆਂ ਦੀ ਸਮਾਂ ਸੀਮਾ ਮੁਕੱਰਰ ਕਰਦਿਆਂ ਜਸਟਿਸ ਰਾਜੀਵ ਸ਼ਰਮਾ ਅਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੇ ਬੈਂਚ ਨੇ ਆਖਿਆ ‘‘ ਪੰਜਾਬ ਅਤੇ ਹਰਿਆਣਾ ਰਾਜਾਂ ਵਿਚ ਗੈਂਗਸਟਰਾਂ ਅਤੇ ਗ਼ੈਰਸਮਾਜੀ ਗਤੀਵਿਧੀਆਂ ਨਾਲ ਨਜਿੱਠਣ ਲਈ ਉੱਤਰ ਪ੍ਰਦੇਸ਼ ਗੈਂਗਸਟਰ ਐਂਡ ਐਂਟੀ ਸੋਸ਼ਲ ਐਕਟੀਵਿਟੀਜ਼ (ਪ੍ਰਿਵੈਨਸ਼ਨ) ਐਕਟ 1986 ਦੀ ਤਰਜ਼ ’ਤੇ ਵਿਸ਼ੇਸ਼ ਵਿਵਸਥਾ ਕਰਨੀ ਸਮੇਂ ਦੀ ਲੋੜ ਹੈ।’’ ਅਦਾਲਤ ਦੇ ਇਹ ਵਿਚਾਰ ਦੋ ਗਰੋਹਾਂ ਵਿਚਕਾਰ ਚੱਲੀ ਕਸ਼ਮਕਸ਼ ਦੇ ਮਾਮਲੇ ’ਤੇ ਸੁਣਵਾਈ ਦੌਰਾਨ ਸਾਹਮਣੇ ਆਏ ਹਨ। ਰਾਕੇਸ਼ ਕੁਮਾਰ ਬੌਕਸਰ ਨੇ ਜਨਵਰੀ 2016 ਵਿਚ ਲੁਧਿਆਣਾ ਦੀ ਇਕ ਅਦਾਲਤ ਵਲੋਂ ਪਿੰਕੂ ਦੇ ਕਤਲ ਦੋਸ਼ ਹੇਠ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਦਿੱਤੇ ਫ਼ੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ। ਅਪੀਲ ਰੱਦ ਕਰਦਿਆਂਂ ਜਸਟਿਸ ਸ਼ਰਮਾ ਨੇ ਕਿਹਾ ਕਿ ਇਹ ਦੋ ਗਰੁਪਾਂ ਵਿਚਕਾਰ ਦੁਸ਼ਮਣੀ ਦਾ ਮਾਮਲਾ ਸੀ।

Previous articleChina retaliates, ups tariffs on $60 bn US goods
Next articleਮੋਦੀ ਖ਼ਿਲਾਫ਼ ਰੋਹ ਦਬਾਉਣ ਲਈ 250 ਕਿਸਾਨ ਗ੍ਰਿਫ਼ਤਾਰ