ਆਸਟਰੇਲਿਆਈ ਮੀਡੀਆ ਗਰੁੱਪ ਵੈਸਟ ਇੰਡੀਜ਼ ਕ੍ਰਿਕਟਰ ਕ੍ਰਿਸ ਗੇਲ ਵੱਲੋਂ ਦਾਇਰ ਮਾਣਹਾਨੀ ਦੇ ਮੁਕੱਦਮੇ ਖ਼ਿਲਾਫ਼ ਅਪੀਲ ਹਾਰ ਗਿਆ ਹੈ। ਹੁਣ ਉਸ ਨੂੰ ਵਿੰਡੀਜ਼ ਦੇ ਇਸ ਸਟਾਰ ਖਿਡਾਰੀ ਨੂੰ ਦੋ ਲੱਖ 11 ਹਜ਼ਾਰ ਅਮਰੀਕਾ ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਮੀਡੀਆ ਸਮੂਹ ਫੇਅਰਫੈਕਸ (ਜੋ ਉਸ ਸਮੇਂ ‘ਦਿ ਸਿਡਨੀ ਮੌਰਨਿੰਗ ਹੇਰਾਲਡ’ ਅਤੇ ‘ਦਿ ਏਜ’ ਅਖ਼ਬਾਰਾਂ ਦਾ ਪ੍ਰਕਾਸ਼ਕ ਸੀ) ਨੇ ਗੇਲ ’ਤੇ ਦੋਸ਼ ਲਾਇਆ ਸੀ ਕਿ ਉਸ ਨੇ ਵਿਸ਼ਵ ਕੱਪ-2015 ਦੌਰਾਨ ਸਿਡਨੀ ਵਿੱਚ ਡਰੈਸਿੰਗ ਰੂਮ ਵਿੱਚ ਮਾਲਿਸ਼ ਕਰਨ ਵਾਲੀ ਇੱਕ ਮਹਿਲਾ ਨਾਲ ਅਸ਼ਲੀਲ ਹਰਕਤ ਕੀਤੀ ਸੀ। ਗੇਲ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਦਾਅਵਾ ਕੀਤਾ ਸੀ ਕਿ 2016 ਵਿੱਚ ਅਖ਼ਬਾਰਾਂ ਵਿੱਚ ਲਡ਼ੀਵਾਰ ਛਪੀਆਂ ਖ਼ਬਰਾਂ ਰਾਹੀਂ ਉਹ ਪੱਤਰਕਾਰ ਉਸ ਨੂੰ ਬਰਬਾਦ ਕਰਨ ’ਤੇ ਤੁਲੇ ਹੋਏ ਹਨ।
Sports ਗੇਲ ਨੇ ਮਾਣਹਾਨੀ ਦਾ ਮੁਕੱਦਮਾ ਜਿੱਤਿਆ