ਮੋਨ ਧਾਰਨ ਕਰ ਲਖੀਮਪੁਰ ਖੀਰੀ ‘ਚ ਸ਼ਹੀਦ ਕਿਸਾਨਾਂ ਨੂੰ ਭੇਂਟ ਕੀਤੀਆਂ ਸ਼ਰਧਾਂਜਲੀਆਂ, ਪੀੜਿਤ ਪਰਿਵਾਰਾਂ ਲਈ ਲਗਾਈ ਇਨਸਾਫ ਦੀ ਗੁਹਾਰ
ਲਖੀਮਪੁਰ ਖੀਰੀ ਦੀ ਦਰਿੰਦਗੀ ਦੇਸ਼ ਵਿੱਚੋਂ ਭਾਜਪਾ ਦੀ ਜੜ੍ਹ ਪੁੱਟਣ ਦਾ ਕਾਰਨ ਬਣੇਗੀ-ਚੀਮਾ
ਦੋਸ਼ੀਆਂ ਨੂੰ ਵੀ ਆਈ ਪੀ ਟਰੀਟਮੈਂਟ ਦੇਣ ਕੀਤੀ ਦੀ ਕੀਤੀ ਨਿੰਦਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਭਾਜਪਾ ਆਗੂਆਂ ਵੱਲੋਂ ਹਿੰਸਕ ਹੋ ਕੇ ਕਿਸਾਨਾਂ ’ਤੇ ਹਮਲੇ ਕਰਨੇ ਅਤੇ ਬੇਤੁਕੇ ਬਿਆਨ ਦੇਣੇ ਭਾਜਪਾ ਦੀ ਬੌਖਲਾਹਟ ਦੀ ਨਿਸ਼ਾਨੀ ਹਨ ਅਤੇ ਕਿਸਾਨ ਅੰਦੋਲਨ ਦੀ ਦਿਨ-ਬ-ਦਿਨ ਵਧ ਰਹੀ ਤਾਕਤ ਅੱਗੇ ਬੇਬਸ ਸਰਕਾਰ ਹੁਣ ਗੁੰਡਾਗਰਦੀ ’ਤੇ ਉਤਰ ਆਈ ਹੈ। ਲਖੀਮਪੁਰ ਖੀਰੀ ਦੀ ਦਰਿੰਦਗੀ ਦੇਸ਼ ਵਿੱਚੋਂ ਭਾਜਪਾ ਦੀ ਜੜ੍ਹ ਪੁੱਟਣ ਦਾ ਕਾਰਨ ਬਣੇਗੀ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਵਾਪਰੀ ਘਟਨਾ ਦੇ ਵਿਰੋਧ ਵਿੱਚ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਨੂੰ ਲੈਕੇ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਰੇਲ ਕੋਚ ਫੈਕਟਰੀ ਦੇ ਗੇਟ ਨੰਬਰ 2 ਦੇ ਬਾਹਰ ਮੌਣ ਧਾਰਨ ਕਰਕੇ ਸ਼ਾਂਤਮਈ ਢੰਗ ਨਾਲ ਲਗਾਏ ਗਏ ਵਿਸ਼ਾਲ ਰੋਸ ਧਰਨੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਮੌਕੇ ਤੇ ਚੀਮਾ ਨੇ ਕਿਹਾ ਕਿ ਯੂ.ਪੀ. ਦੇ ਲਖੀਮਪੁਰ ਖੀਰੀ ਕਿਸਾਨਾਂ ਨੂੰ ਗੱਡੀ ਹੇਠ ਕੁਚਲ ਕੇ ਮਾਰ ਦੇਣ ਦੇ ਖ਼ਿਲਾਫ਼ ਕਾਂਗਰਸ ਹਾਈ ਕਮਾਂਡ ਵਲੋਂ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਵੱਲੋਂ ਆਵਾਜ਼ ਬੁਲੰਦ ਕੀਤੀ ਗਈ। ਜਿਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਅਤੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਯੂ.ਪੀ. ਦੀ ਇਸ ਘਟਨਾ ਦੀ ਨਿੰਦਿਆ ਕਰਦਿਆਂ ਭੁੱਖ ਹੜਤਾਲ ਕੀਤੀ ਗਈ। ਜਿਸ ਮਗਰੋਂ ਭਾਜਪਾ ਨੇਤਾ ਦੇ ਬੇਟੇ ਨੂੰ ਕਿਸਾਨ ਜਥੇਬੰਦੀਆਂ ਰਾਜਨੀਤਕ ਪਾਰਟੀਆਂ ਵੱਲੋਂ ਸਾਂਝੇ ਰੂਪ ਵਿੱਚ ਅੰਦੋਲਨ ਕਰ ਕੇ ਗ੍ਰਿਫ਼ਤਾਰ ਕਰਵਾ ਦਿੱਤਾ ਹੈ। ਪਰੰਤੂ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਕੁਝ ਅਜਿਹੀਆਂ ਤਸਵੀਰਾਂ ਸਾਮਣੇ ਆ ਰਹੀਆਂ ਹਨ ਜਿਸ ਨਾਲ ਅਜਿਹਾ ਨਹੀਂ ਲਗ ਰਿਹਾ ਕਿ ਮਾਮਲੇ ਨੂੰ ਲੈ ਕੇ ਯੂਪੀ ਪੁਲਿਸ ਨਿਰਪੱਖ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ, ਕਿਉ ਕਿ ਦੋਸ਼ੀਆਂ ਨੂੰ ਫਾਇਵ ਸਟਾਰ ਹੋਟਲਾਂ ਤੋਂ ਭੋਜਨ ਮੰਗਵਾਕੇ ਖਵਾਇਆ ਜਾ ਰਿਹਾ ਹੈ ਅਤੇ ਪੂਰਾ ਵੀ ਆਈ ਪੀ ਟਰੀਟਮੈਂਟ ਦਿੱਤਾ ਜਾ ਰਿਹਾ ਹੈ। ਜੋਕਿ ਬਹੁਤ ਹੀ ਮੰਦਭਾਗਾ ਹੈ।
ਉੰਨਾ ਕਿਹਾ ਜੇਕਰ ਸ਼ੋਸ਼ਲ ਮੀਡੀਆ ਤੇ ਕਿਸਾਨਾਂ ਨੂੰ ਗੱਡੀ ਹੇਠ ਕੁਚਲਣ ਦੀ ਵੀਡੀਓ ਸਾਹਮਣੇ ਨਾ ਆਉਂਦੀ ਤਾਂ ਯੂਪੀ ਤੇ ਕੇਂਦਰ ਸਰਕਾਰ ਵਲੋਂ ਇਹ ਮਾਮਲਾ ਦਬਾ ਦਿੱਤਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਸ਼ਾਂਤਮਈ ਧਰਨੇ ਦਾ ਮੁੱਖ ਮਨੋਰਥ ਇਹੀ ਸੀ ਕਿ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਵਾ ਕੇ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ ਦਵਾਇਆ ਜਾ ਸਕੇ। ਚੀਮਾ ਨੇ ਕਿਹਾ ਅਜਿਹੀਆਂ ਘਟਨਾਵਾਂ ਤੋਂ ਸਿੱਧ ਹੁੰਦਾ ਹੈ ਕਿ ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਅੰਨਦਾਤੇ ਵਿਰੁਧ ਯੋਜਨਾਬੱਧ ਹਿੰਸਾ ਲਈ ਭਾਜਪਾ ਆਪਣੇ ਅਹੁਦਿਆਂ ਦੀ ਨਾਜਾਇਜ਼ ਵਰਤੋਂ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਅਜਿਹੇ ਨੇਤਾਵਾਂ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਹਲਕਾ ਸੁਲਤਾਪੂਰ ਲੋਧੀ ਦੇ ਪਿੰਡਾਂ ਵਿੱਚ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ।
ਇਸ ਮੌਕੇ ਤੇ ਸੁਰਜੀਤ ਸਿੰਘ ਸਧੂਵਾਲ਼ ਬਲਾਕ ਸੰਮਤੀ ਮੈਂਬਰ, ਮੰਗਲ ਸਿੰਘ ਭੱਟੀ ਵਾਈਸ ਚੇਅਰਮੈਨ ਬਲਾਕ ਸੰਮਤੀ, ਅਵਤਾਰ ਸਿੰਘ ਸੋਢੀ ਬਲਾਕ ਸੰਮਤੀ ਮੈਂਬਰ, ਸ਼ਿੰਦਰ ਪਾਲ ਬਲਾਕ ਸਮਿਤੀ ਮੈਂਬਰ ,ਦਲਬੀਰ ਸਿੰਘ ਚੀਮਾ ਬਲਾਕ ਸੰਮਤੀ ਮੈਂਬਰ, ਸਾਬਕਾ ਸਰਪੰਚ ਹਰਬੰਸ ਸਿੰਘ ਸ਼ਤਾਬਗੜ, ਸਰਪੰਚ ਗੁਰਮੀਤ ਸਿੰਘ ਬਾਉਪੁਰ, ਸਰਪੰਚ ਨਰਿੰਦਰ ਸਿੰਘ ਗਿੱਲਾਂ, ਰਮੇਸ਼ ਡਡਵਿੰਡੀ ਚੇਅਰਮੈਨ ਐਸ ਸੀ ਸੈੱਲ, ਸੁੱਖ ਬਾਜਵਾ ਰੇਲ ਕੋਚ ਫੈਕਟਰੀ, ਜਸਵੰਤ ਸਿੰਘ , ਅਜਾਇਬ ਸਿੰਘ ਰਾਮਪੁਰ ਜਗੀਰ, ਸਰਪੰਚ ਸੰਤੋਖ ਸਿੰਘ ਭਾਗੋਰਾਇਆਂ, ਤਰਲੋਕ ਸਿੰਘ ਬੂਹ, ਗੋਲਡੀ ਧੰਜੂ ਯੂਥ ਆਗੂ, ਸਰਪੰਚ ਸ਼ਿੰਦਰ ਸਿੰਘ ਬੁੱਸੋਵਾਲ, ਸਰਪੰਚ ਸਰਬਜੀਤ ਸਿੰਘ, ਹਰਵਿੰਦਰ ਖੀਰਾਂਵਾਲੀ, ਬਲਕਾਰ ਸਿੰਘ ਲਾਟਵਾਲਾ, ਕੁਲਬੀਰ ਮੀਰੇ, ਸਰਪੰਚ ਕੁਲਦੀਪ ਸਰੂਪਵਾਲ, ਬਾਬਰ ਸਿੰਘ ਸਰੂਪਵਾਲ, ਸਾਹਿਬ ਵਾਟਾਂਵਾਲੀ, ਸੋਮਨਾਥ, ਸਰਪੰਚ ਦਵਿੰਦਰ ਭੁਲਾਣਾ, ਸਰਪੰਚ ਗੁਰਦੀਪ ਸਿੰਘ ਸੰਧੂ ਸੰਧਰ ਜਗੀਰ, ਅਵਿਨਾਸ਼ ਚੰਦਰ, ਪ੍ਰੀਤਮ ਚੌਧਰੀ, ਜਸਬੀਰ ਸਿੰਘ, ਬਲਕਾਰ ਸਿੰਘ, ਸਰਪੰਚ ਜਸਪਾਲ ਸਿੰਘ ਫੱਤੋਂਵਾਲ, ਸਰਪੰਚ ਲਾਭ ਸਿੰਘ ਨਬੀਪੁਰ, ਕੁਲਵਿੰਦਰ ਸਿੰਘ ਸੰਧਰ ਜਗੀਰ, ਸੰਜੇ , ਬੌਬੀ ਭੁੱਲਰ, ਸਰਪੰਚ ਉਜਾਗਰ ਸਿੰਘ ,ਕਸ਼ਮੀਰ ਸੋਢੀ ਮੰਡ ਅੱਲੂਵਾਲ਼, ਨਿਸ਼ਾਂਤ, ਸਰਪੰਚ ਸ਼ੇਰ ਸਿੰਘ ਮਸੀਤਾਂ, ਸੂਰਜ ਭਾਨ, ਤਰਲੋਕ ਸਿੰਘ, ਅਮਨ ਤਲਵੰਡੀ ਭਾਈ , ਕੁਲਵੰਤ ਨੂਰੋਵਾਲ, ਹਰਮਨ ਨੁਰੋਵਾਲ, ਪਰਦੀਪ ਮਿੱਠਾ, ਬਖਸ਼ੀਸ਼ ਗਿੱਲ, ਬਲਜਿੰਦਰ , ਗੋਰਾ , ਸੇਠੀ, ਕੋਮਲ ਟਿੱਬਾ, ਗੁੱਜਰ ਅਦਾਲਤ ਚੱਕ, ਬੱਬੂ ਭੁਲਾਣਾ, ਗੁਰਮੇਲ ਸਿੰਘ, ਅਜੀਤ ਸਿੰਘ, ਲਖਵਿੰਦਰ ਸਿੰਘ , ਹਰਜਿੰਦਰ ਪੀਰੇਵਾਲ, ਸੁਖਦੇਵ ਸਿੰਘ ਆਦਿ ਸਮੇਤ ਵੱਢੀ ਗਿਣਤੀ ਚ ਕਾਂਗਰਸੀ ਆਗੂ ਅਤੇ ਵਰਕਰ ਸਾਹਿਬਾਨ ਹਾਜਿਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly