ਗੇਂਦ ਨਾਲ ਛੇੜਛਾੜ ਦਾ ਮਾਮਲਾ ਮੁੜ ਭਖ਼ਿਆ

ਸਾਬਕਾ ਆਸਟਰੇਲਿਆਈ ਕਪਤਾਨ ਰਿੱਕੀ ਪੋਂਟਿੰਗ ਦਾ ਮੰਨਣਾ ਹੈ ਕਿ ਸਟੀਵ ਸਮਿੱਥ ਅਤੇ ਕੈਮਰੌਨ ਬੈਨਕਰੌਫਟ ਦੇ ਗੇਂਦ ਨਾਲ ਛੇੜਛਾੜ ਦੇ ਮਾਮਲੇ ’ਤੇ ਵਿਸਤਾਰ ਨਾਲ ਚਰਚਾ ਕਰਨ ਦੇ ਨਾਲ ਕੁੱਝ ਲੋਕਾਂ ਦੇ ਮੱਥੇ ’ਤੇ ਵੱਟ ਪੈ ਸਕਦੇ ਹਨ, ਪਰ ਇਸ ਨਾਲ ਟੀਮ ’ਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ।
ਪੋਂਟਿੰਗ ਨੇ ਕ੍ਰਿਕਟ ਆਸਟਰੇਲੀਆ ਦੀ ਅਧਿਕਾਰਿਤ ਵੈੱਬਸਾਈਟ ਕ੍ਰਿਕਟ. ਕਾਮ.ਏਯੂ ਨੂੰ ਕਿਹਾ ਕਿ ਉਹ ਇਨ੍ਹਾਂ ਬਿਆਨਾਂ ਤੋਂ ਹੈਰਾਨ ਹੈ। ਸਮਿੱਥ ਅਤੇ ਬੈਨਕਰੌਫਟ ਨੇ ਵੱਖ-ਵੱਖ ਇੰਟਰਵਿਊ ਲਏ, ਜਿਨ੍ਹਾਂ ਦਾ ਫੌਕਸ ਕ੍ਰਿਕਟ ’ਤੇ ਪ੍ਰਸਾਰਣ ਕੀਤਾ ਗਿਆ। ਬੈਨਕਰੌਫਟ ਨੇ ਕਿਹਾ ਕਿ ਉਸ ਨੂੰ ਡੇਵਿਡ ਵਾਰਨਰ ਨੇ ਗੇਂਦ ਨਾਲ ਛੇੜਛਾੜ ਕਰਨ ਲਈ ਉਕਸਾਇਆ, ਜਦੋਂਕਿ ਸਮਿੱਥ ਨੇ ਦਾਅਵਾ ਕੀਤਾ ਕਿ ਕ੍ਰਿਕਟ ਆਸਟਰੇਲੀਆ ਦੇ ਮੌਜੂਦਾ ਅਧਿਕਾਰੀਆਂ ਦੇ ‘ਅਸੀਂ ਤੁਹਾਨੂੰ ਖੇਡਣ ਲਈ ਨਹੀਂ ਜਿੱਤਣ ਲਈ ਪੈਸੇ ਦਿੰਦੇ ਹਾਂ’, ਵਰਗੇ ਬਿਆਨਾਂ ਨੇ ‘ਹਰ ਹਾਲ ਜਿੱਤ’ ਦਰਜ ਕਰਨ ਦੇ ਰੁਝਾਨ ਨੂੰ ਵਧਾਇਆ ਹੈ।
ਪੋਂਟਿੰਗ ਨੇ ਕਿਹਾ, ‘‘ਹੁਣ ਇਹ ਗੱਲਾਂ ਜਨਤਕ ਹੋ ਗਈਆਂ ਹਨ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਸ ’ਤੇ ਕੀ ਪ੍ਰਤੀਕਿਰਿਆ ਹੁੰਦੀ ਹੈ। ਇਨ੍ਹਾਂ ਬਿਆਨਾਂ ਵਿੱਚ ਕਾਫੀ ਕੁੱਝ ਅਜਿਹਾ ਹੈ, ਜਿਸ ਨਾਲ ਕੁੱਝ ਲੋਕਾਂ ਦੇ ਮੱਥੇ ਵਿੱਚ ਵੱਟ ਪੈ ਸਕਦੇ ਹਨ।’’
ਪੋਂਟਿੰਗ ਨੇ ਹਾਲਾਂਕਿ ਨਾਲ ਹੀ ਕਿਹਾ ਕਿ ਇਸ ਨਾਲ ਕੌਮੀ ਟੀਮ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ।

Previous articleਅਮਰੀਕਾ ਦੁਨੀਆ ਦੀ ਰਾਖੀ ਦਾ ਠੇਕਾ ਨਹੀਂ ਲੈ ਸਕਦਾ: ਟਰੰਪ
Next articleਮੈਲਬਰਨ ਟੈਸਟ: ਪੁਜਾਰਾ ਦਾ ਸੈਂਕੜਾ, ਭਾਰਤ ਦੀ ਸਥਿਤੀ ਮਜ਼ਬੂਤ