(ਸਮਾਜ ਵੀਕਲੀ)
ਮੰਜੀ ਤੇ ਖਲਾਰ ਕੇ ਤਸਵੀਰਾਂ ਤੇਰੀਆਂ,
ਡੁੰਮਣਾ ਯਾਦਾਂ ਦਾ ਸੀ ਛੇੜ ਲਿਆ,
ਕੰਨਾਂ ਚ ਮਿੱਠੇ ਬੋਲ ਤੇਰੇ ਗੂੰਜਣ ਲੱਗੇ,
ਸੁੱਤੀ ਕਲਾ ਨੂੰ ਸੀ ਸਹੇੜ ਲਿਆ,
,
ਹਉਕੇ ਲੈ ਲੈ ਕੇ ਤੇਰਾ ਹਾਲ ਜਦ ਪੁੱਛਣ ਲੱਗੇ,
ਅੱਖਾਂ ਦਾ ਖੂਹ ਸੀ ਗੇੜ ਲਿਆ,
ਤੇਰੀ ਹੋਂਦ ਨੂੰ ਮਹਿਸੂਸ ਕਰ ਕੇ,
ਮਨ ਵਾਲਾ ਬੂਹਾ ਸੀ ਭੇੜ ਲਿਆ,
ਗਲ ਦਾ ਕੁੜਤਾ ਅੱਥਰੂਆਂ ਨਾਲ ਭਿੱਜ ਗਿਆ,
ਮਿਲਣੇ ਦੀ ਤਾਂਘ ਨੇ ਸੀ ਘੇਰ ਲਿਆ,
ਰਾਤ ਦਾ ਆਖਰੀ ਪਹਿਰ ਅੱਖਾਂ ਮੀਟ ਗਿਆ ,
ਸੋਚਾਂ ਦੀ ਉਡਾਣ ਨੂੰ ਪਿੱਛੇ ਸੀ ਰੇੜ ਲਿਆ,
ਤਸਵੀਰਾਂ ਕਦੇ ਵੀ ਨਾ ਬੋਲਦੀਆਂ ਸੈਣੀ,
ਸੀਨੇ ਦਾ ਬੱਖੀਆ ਐਂਵੇ ਸੀ ਉਧੇੜ ਲਿਆ,
ਸੁਰਿੰਦਰ ਕੌਰ ਸੈਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly