‘ਗੁਲਾਬੋ ਸਿਤਾਬੋ’ ਵਿਚ ਬੇਗਮ ਦੇ ਕਿਰਦਾਰ ਨੂੰ ਮਿਲੀ ਸ਼ਲਾਘਾ ਤੋਂ ਜ਼ਫ਼ਰ ਬਾਗੋਬਾਗ

ਨਵੀਂ ਦਿੱਲੀ (ਸਮਾਜਵੀਕਲੀ) : ਫਿਲਮ ‘ਗੁਲਾਬੋ  ਸਿਤਾਬੋ’ ਵਿੱਚ ਫੱਤੋ ਬੇਗਮ ਦਾ ਕਿਰਦਾਰ ਨਿਭਾਊਣ ਕਰਕੇ ਚਰਚਾ ਵਿੱਚ ਆਈ ਕਲਾਕਾਰ ਫਾਰੂਖ਼ ਜ਼ਫ਼ਰ ਦਾ ਬੱਚਿਆਂ ਵਰਗਾ ਊਤਸ਼ਾਹ ਅਤੇ ਕੈਮਰੇ ਲਈ ਪਿਅਾਰ ਹੀ ਊਸ ਦੀ ਅਦਾਕਾਰੀ ਦਾ ਮੰਤਰ ਹੈ। ਲਖਨਊ ਤੋਂ ਫੋਨ ’ਤੇ ਗੱਲਬਾਤ ਦੌਰਾਨ ਜ਼ਫ਼ਰ ਨੇ ਕਿਹਾ, ‘‘ਮੈਂ ਕੋਈ ਵੀ ਕਿਰਦਾਰ ਨਿਭਾਊਣ ਵੇਲੇ ਅਸਹਿਜ ਜਾਂ ਘਬਰਾਹਟ ਮਹਿਸੂਸ ਨਹੀਂ ਕਰਦੀ। ਮੈਂ ਕੇਵਲੇ ਕੈਮਰੇ ਨੂੰ ਦੇਖਦੀ ਹਾਂ ਅਤੇ ਆਪਣੇ ਕਿਰਦਾਰ ਨੂੰ ਦੇਖਦੀ ਹਾਂ, ਹੋਰ ਕਿਸੇ ਗੱਲ ਵੱਲ ਧਿਆਨ ਨਹੀਂ ਦਿੰਦੀ।’’

ਫਿਲਮ ਵਿੱਚ 78 ਸਾਲ ਦਾ ਮਿਰਜ਼ਾ (ਅਮਿਤਾਭ ਬੱਚਨ) ਆਪਣੀ 95 ਵਰ੍ਹਿਆਂ ਦੀ ਪਤਨੀ ਫੱਤੋ ਬੇਗਮ (ਜ਼ਫ਼ਰ) ਦੇ ਮਰਨ ਦੀ ਊਡੀਕ ਕਰਦਾ ਹੈ ਤਾਂ ਜੋ ਊਹ ਫ਼ਾਤਿਮਾ ਮਹਿਲ ਦਾ ਮਾਲਕ ਬਣ ਸਕੇ। ਫੱਤੋ ਬੇਗਮ ਦਾ ਮਿਰਜ਼ਾ ’ਤੇ ਪੂਰਾ ਰੋਅਬ ਹੈ ਅਤੇ ਊਹ ਫਿਲਮ ਦੇ ਅਖ਼ੀਰ ਵਿੱਚ ਆੲੇ ਹੈਰਾਨੀਜਨਕ ਮੋੜ ਲਈ ਜ਼ਿੰਮੇਵਾਰ ਹੈ। ਫਿਲਮ ਵਿਚਲੇ ਕਿਰਦਾਰ ਦੀ ਹਰ ਪਾਸਿਓਂ ਹੋ ਰਹੀ ਸ਼ਲਾਘਾ ਬਾਰੇ ਜ਼ਫ਼ਰ ਨੇ ਕਿਹਾ ਕਿ ਕਿਰਦਾਰ ਦੀ ਪ੍ਰਸ਼ੰਸਾ ਸੁਣ ਕੇ ਮੈਂ ਬਹੁਤ ਖ਼ੁਸ਼ ਹੋ ਜਾਂਦੀ ਹਾਂ।

Previous articleਟਵਿੰਕਲ ਨੇ ਰਾਜੇਸ਼ ਖੰਨਾ ਨੂੰ ਯਾਦ ਕੀਤਾ
Next articleਮੱਧ ਪ੍ਰਦੇਸ਼ ਦੇ ਦੋ ‘ਸ਼ਾਹੀ’ ਮੈਂਬਰਾਂ ਦੀ ਜਿੱਤ