ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਫੇਅਰਵੈੱਲ ਪਾਰਟੀ

* ਸਿਮਰਨ ਤੇ ਸੋਨੀਆ ਮਿਸ ਫੇਅਰਵੈੱਲ ਬਣਨ ‘ਚ ਸਫਲ

ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ 12ਵੀਂਂ ਜਮਾਤ ਦੇ ਵਿਦਿਆਰਥੀਆਂ ਲਈ ਫੇਅਰਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ । ਇੰਜਨੀਅਰ ਨਿਮਰਤਾ ਕੌਰ ਐਡਮਿਨਿਸਟ੍ਰੇਟਰ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ, ਇੰਜੀਨੀਅਰ ਹਰਨਿਆਮਤ ਕੌਰ ਡਾਇਰੈਕਟਰ, ਡਾ. ਸੁਖਵਿੰਦਰ ਸਿੰਘ ਰੰਧਾਵਾ ਪ੍ਰਿੰਸੀਪਲ ਗੁਰੂ ਨਾਨਕ ਖਾਲਸਾ ਕਾਲਜ ਅਤੇ ਪ੍ਰਿੰਸੀਪਲ ਵਿਨੋਦ ਖਜ਼ੂਰੀਆ ਸਮਾਗਮ ਵਿਚ ਉਚੇਚੇ ਤੌਰ ‘ਤੇ ਸ਼ਾਮਲ ਹੋਏ ।

ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਦਕਿ ਮਾਡਲਿੰਗ ਰਾਹੀਂ ਮਿਸਟਰ ਅਤੇ ਮਿਸ ਫੇਅਰਵੈੱਲ ਦਾ ਚੁਣੇ ਜਾਣਾ ਸਮਾਗਮ ਦਾ ਮੁੱਖ ਆਕਰਸ਼ਨ ਰਿਹਾ । ਸਿਮਰਨ ਕੰਬੋਜ ਤੇ ਸੋਨੀਆ ਮਿਸ ਫੇਅਰਵੈੱਲ ਦੇ ਖਿਤਾਬ ‘ਤੇ ਕਬਜ਼ਾ ਕਰਨ ‘ਚ ਸਫਲ ਰਹੇ । ਮਨਜਿੰਦਰ ਸਿੰਘ ਤੇ ਰਜਿੰਦਰ ਪ੍ਰਤਾਪ ਸਿੰਘ ਨੂੰ ਮਿਸਟਰ ਫੇਅਰਵੈੱਲ ਐਲਾਨਿਆ ਗਿਆ । ਰੂਬਨਪ੍ਰੀਤ ਕੌਰ ਬਿਊਟੀਫੁਲ ਸਮਾਈਲ, ਕੋਮਲਪ੍ਰੀਤ ਕੌਰ ਮਿਸ ਐਲੀਜੈਂਟ ਅਤੇ ਵਿਕਰਮਜੀਤ ਸਿੰਘ ਸੁੰਦਰ ਦਸਤਾਰ ਤੇ ਜਸਕੀਰਤ ਸਿੰਘ ਮਿਸਟਰ ਚਾਰਮਿੰਗ ਦਾ ਖਿਤਾਬ ਹਾਸਲ ਕਰਨ ‘ਚ ਸਫਲ ਰਹੇ ।

ਸਮਾਗਮ ਦੇ ਅੰਤ ਵਿੱਚ ਪਹੁੰਚੇ ਮਹਿਮਾਨਾਂ ਵਲੋਂ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ । ਜੱਜਾਂ ਦੀ ਭੂਮਿਕਾ ਮੈਡਮ ਸੁਨੀਤਾ ਗੁਜਰਾਲ ਤੇ ਮੈਡਮ ਸਤਿੰਦਰਪਾਲ ਕੌਰ ਵਲੋਂ ਨਿਭਾਈ ਗਈ । ਇਸ ਮੌਕੇ ਰਜਿੰਦਰਪਾਲ ਕੌਰ ਵਾਈਸ ਪ੍ਰਿੰਸੀਪਲ, ਜਸਬੀਰ ਸੈਣੀ ਵਾਈਸ ਪ੍ਰਿੰਸੀਪਲ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ ।

Previous articleਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸਕੂਲਾਂ ‘ਚ ਸ਼ੁਰੂ ਹੋਈਆਂ ਵਰਚੂਅਲ ਜਮਾਤਾਂ
Next articleਸ਼ਹੀਦੀ ਦਿਹਾੜਾ