ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਪ੍ਰਿੰਸੀਪਲ ਰੇਨੂੰ ਅਰੋੜਾ ਦੀ ਅਗਵਾਈ ਹੇਠ ਰਿਸੋਰਸ ਪਰਸਨ ਰਾਮ ਵੱਲੋਂ “ਸਟਾਰ ਪਰਫਾਰਮਰ ਕਿਵੇਂ ਬਣੀਏ” ਵਿਸ਼ੇ ‘ਤੇ ਅਧਿਆਪਕਾਂ ਲਈ ਸੈਮੀਨਾਰ ਕਰਵਾਇਆ ਗਿਆ । ਜਿਸ ਵਿਚ ਸੁਲਤਾਨਪੁਰ ਲੋਧੀ ਅਤੇ ਆਰ.ਸੀ. ਐੱਫ ਦੇ ਸਟਾਫ ਮੈਂਬਰਾਂ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ । ਸੈਮੀਨਾਰ ਵਿੱਚ ਸ੍ਰੀ ਰਾਮ ਵੱਲੋਂ ਅਧਿਆਪਕਾਂ ਨੂੰ ਵੱਖ-ਵੱਖ ਅਧਿਆਪਨ ਹੁਨਰਾਂ ਬਾਰੇ ਜਾਣਕਾਰੀ ਦਿੱਤੀ ਗਈ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਐਸ.ਜੀ.ਪੀ.ਸੀ, ਅੰਮ੍ਰਿਤਸਰ , ਡਾਇਰੈਕਟਰ ਇੰਜਨੀਅਰ ਹਰਨੀਆਮਤ ਕੌਰ ਅਤੇ ਪ੍ਰਬੰਧਕੀ ਇੰਜਨੀਅਰ ਨਿਮਰਤਾ ਕੌਰ ਵੱਲੋਂ ਸੈਮੀਨਾਰ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਅਧਿਆਪਕਾਂ ਨੂੰ ਸੈਮੀਨਾਰ ਦੀਆਂ ਸਿੱਖਿਆਵਾਂ ਨੂੰ ਲਾਗੂ ਕਰਨ ਲਈ ਪ੍ਰੇਰਿਤ ਕੀਤਾ ਗਿਆ ।
ਇਸ ਮੌਕੇ ਪ੍ਰਬਦੀਪ ਕੌਰ ਮੋਂਗਾ ਪ੍ਰਿੰਸੀਪਲ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ.ਸੀ. ਐੱਫ, ਮੈਡਮ ਨਰਿੰਦਰ ਪੱਤੜ, ਜਸਵਿੰਦਰ ਸਿੰਘ, ਰਣਧੀਰ ਸਿੰਘ, ਰਣਜੀਤ ਸਿੰਘ, ਰਜਨੀ ਅਰੋੜਾ, ਸਿਮਰਨਜੀਤ ਸਿੰਘ, ਹਰਜਿੰਦਰ ਸਿੰਘ, ਸੰਦੀਪ ਕੌਰ, ਅਮਰਿਤਾ ਅਰੋਡ਼ਾ, ਦਲਜੀਤ ਕੌਰ, ਭੁਪਿੰਦਰ ਕੌਰ, ਹਰਪਿੰਦਰ ਕੌਰ, ਗੁਰਪ੍ਰੀਤ ਕੌਰ, ਪਰਮਿੰਦਰ ਕੌਰ, ਲਵਿਤਾ, ਨੀਲਮ ਕਾਲੜਾ, ਕੁਲਵਿੰਦਰ ਕੌਰ, ਨੀਤੂ ਸਿੰਘ, ਮਨੀਸ਼ਾ ਵਰਮਾ, ਸ਼ਬਨਮ, ਰਮਨ ਚਾਵਲਾ, ਸੁਨੀਤਾ ਗੁਜਰਾਲ, ਅੰਬਿਕਾ ਦੇਵੀ, ਸੰਦੀਪ ਕੌਰ, ਕੋਮਲ ਸ਼ਰਮਾ, ਸ਼ੀਲਾ ਸ਼ਰਮਾ ਆਦਿ ਸਟਾਫ ਮੈਂਬਰ ਹਾਜ਼ਰ ਸਨ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly