ਇੰਗਲੈਂਡ – ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਗੁਰਦੁਆਰਾ ਸਾਹਿਬ ਜੀ ਦੇ ਜਥੇ ਨੇ ਕੀਰਤਨ ਦੀ ਅਰੰਭਤਾ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਸਿਮਰਨਜੀਤ ਸਿੰਘ ਜੀ ਨੇ ਰਾਗਾਂ ਵਿਚ ਕੀਰਤਨ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਪੰਥ ਪ੍ਰਸਿਧ ਕਥਾ ਵਾਚਕ ਗਿਆਨੀ ਧਰਮਵੀਰ ਸਿੰਘ ਲੁਧਿਆਣਾ ਵਾਲਿਆ ਨੇ ਸੰਗਤਾਂ ਨੂੰ ਜਾਣੂ ਕਰਵਾਇਆ ਕੀ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸੱਜਣ ਤੇ ਕੋਡੇ ਵਾਰਗਿਆਂ ਕੋਲ ਜਾ ਕੇ ਉਹਨੂੰ ਨੂੰ ਸਿੱਧੇ ਰਾਹੇ ਪਾਇਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕਰਨੈਲ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਵੁਲਵਰਹੈਪਟਨ ਦੇ ਐਮ ਪੀ ਪੈਂਟ ਮਕਫੈਡਨ ਤੇ ਸਟੂਅਟ ਐਡਰਸ਼ਨ ਗੁਰਦੁਆਰਾ ਸਾਹਿਬ ਆ ਕੇ ਸ਼ੰਗਤਾ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਗੁਰਦੁਆਰਾ ਸਾਹਿਬ ਵਲੋਂ ਗੁਰੂ ਬਾਬੇ ਦਿੱਤੇ ਸੰਦੇਸ ਨਾਮ ਜਪੋ ਵੰਡ ਛਕੋ ਕਿਰਤ ਕਰੋ ਤੇ ਚਲਦਿਆਂ ਯੂ ਕੇ ਦੀ ਬਰਨਾਡੋ ਚੈਰਿਟੀ ਨੂੰ 5550 ਪੌਂਡ ਦਾ ਚੈੱਕ ਭੇਂਟ ਕੀਤਾ।
ਗੁਰਦੁਆਰਾ ਸਾਹਿਬ ਜੀ ਦੇ ਸਟੇਜ ਸਕੱਤਰ ਭਾਈ ਕਪਤਾਨ ਸਿੰਘ ਜੀ ਨੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਤੇ ਗੁਰੂ ਬਾਬੇ ਜੀ ਦੇ ਸ਼ੰਦੇਸ ਨੂੰ ਘਰ ਘਰ ਤਕ ਪਚਾਉਣ ਲਈ ਸ਼ੰਗਤਾ ਨੂੰ ਅਪੀਲ ਕੀਤੀ ਤੇ ਗੁਰੂ ਲੜ ਲੰਗਣ ਦੀ ਬੇਨਤੀ ਕੀਤੀ। ਗੁਰੂ ਕੇ ਲੰਗਰ ਅਟੁੱਟ ਵਰਤੇ। ਇਸ ਮੌਕੇ ਬਾਬਾ ਪ੍ਰੇਮ ਸਿੰਘ ਮੁਰਲਾ ਸੇਵਕ ਜੱਥਾ ਵੁਲਵਰਹੈਪਟਨ ਵਲੋ ਪੀਜਿਆਂ ਦਾ ਵਿਸ਼ੇਸ਼ ਲੰਗਰ ਲਗਾਇਆ ਗਿਆ। ਇਸ ਮੌਕੇ ਸੰਗਤਾਂ ਵਿੱਚ ਹਾਜਰ ਸਨ ਭਾਈ ਕਰਨੈਲ ਸਿੰਘ, ਪਰਦੀਪ ਸਿੰਘ ਬਾਸੀ, ਸੁਖਵਿੰਦਰ ਸਿੰਘ ਸੰਧੂ, ਪਰਮਜੀਤ ਸਿੰਘ ਸੰਘਾ ਜਗੀਰ ਸਿੰਘ, ਗੁਰਦਿਆਲ ਸਿੰਘ ਧਾਲੀਵਾਲ, ਸਰਬਜੀਤ ਸਿੰਘ, ਸਾਬੀ ਸੰਘਾ, ਅਰਜਿੰਦਰ ਸਿੰਘ ਭੋਗਲ, ਅਮਰਜੀਤ ਸਿੰਘ, ਨਿਰਮਲ ਸਿੰਘ, ਜੋਗਿੰਦਰ ਸਿੰਘ ਜੌਹਲ, ਮਲਹਾਰ ਸਿੰਘ, ਗੁਰਦੀਪ ਸਿੰਘ ਔਲਖ, ਗੁਰਮੁੱਖ ਸਿੰਘ, ਰਜਿੰਦਰ ਸਿੰਘ ਬਾਸੀ, ਬੀਬੀ ਇਕਬਾਲ ਕੌਰ, ਪਰਮਜੀਤ ਕੌਰ ਮਾਹਲ, ਰਵਿੰਦਰ ਕੌਰ ਗਿੱਲ, ਇੰਦਰਜੀਤ ਸਿੰਘ, ਰਘਬੀਰ ਸਿੰਘ। ਲੰਗਰ ਦੇ ਸੇਵਾਦਾਰ ਵਿਜੇ ਸਿੰਘ, ਨਿਰਮਲ ਸਿੰਘ, ਮਹਿੰਦਰ ਸਿੰਘ, ਜਸਵਿੰਦਰ ਸਿੰਘ, ਸੋਹਣ ਸਿੰਘ ,ਦਲਬੀਰ ਸਿੰਘ ਅਤੇ ਸਰਪੰਚ ਨੇ ਬਾਖੂਬੀ ਨਿਭਾਈ
(ਹਰਜਿੰਦਰ ਛਾਬੜਾ)+99 959 228 2333