ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੰਜਾਬ ਦਾ ਨਾਮਵਰ ਨੌਜਵਾਨ ਗਾਇਕ ਚਮਕੌਰ ਖੱਟੜਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਟਰੈਕ ‘ਗੁਰੂ ਨਾਨਕ’ ਲੈ ਕੇ ਹਾਜ਼ਰ ਹੋਇਆ ਹੈ। ਜਿਸ ਦੀ ਗੱਲਬਾਤ ਕਰਦਿਆਂ ਗਾਇਕ ਖੱਟੜਾ ਨੇ ਦੱਸਿਆ ਕਿ ਇਸ ਟਰੈਕ ਦੇ ਲੇਖਕ ਟਹਿਲ ਸਿੰਘ ਖਰੌੜ ਹਨ, ਜਦ ਕਿ ਇਸ ਦਾ ਸੰਗੀਤ ਮਿਊਜਿਕ ਵਰਡ ਨੇ ਦਿੱਤਾ ਹੈ। ਸੀ ਕੇ ਰਿਕਾਰਡ ਨੇ ਇਸ ਟਰੈਕ ਨੂੰ ਲਾਂਚ ਕੀਤਾ ਹੈ। ਉਨ•ਾਂ ਦੱਸਿਆ ਕਿ ਇਸ ਟਰੈਕ ਦੀਆਂ ਪੋਸਟਰ ਸੇਵਾਵਾਂ ਪ੍ਰਸਿੱਧ ਆਰਟਿਸਟ ਬੰਟੀ ਧਾਲੀਵਾਲ ਨੇ ਅਦਾ ਕੀਤੀਆਂ ਹਨ। ਸ਼ੋਸ਼ਲ ਮੀਡੀਏ ਤੇ ਉਕਤ ਟਰੈਕ ਨਾਮਣਾ ਖੱਟ ਰਿਹਾ ਹੈ।