ਹੁਸ਼ਿਆਰਪੁਰ/ਸ਼ਾਮਚੁਰਾਸੀ 30 ਜੁਲਾਈ, (ਚੁੰਬਰ) (ਸਮਾਜਵੀਕਲੀ)– ਰਿਟਾ. ਸੂਬੇਦਾਰ ਗਾਇਕ ਗੁਰਮੇਜ਼ ਸਹੋਤਾ ‘ਚੈਲਿੰਜ’ ਸਿੰਗਲ ਟਰੈਕ ਲੈ ਕੇ ਹਾਜ਼ਰੀ ਭਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਾਇਕ ਗੁਰਮੇਜ਼ ਸਹੋਤਾ ਨੇ ਦੱਸਿਆ ਕਿ ਇਹ ਸਿੰਗਲ ਟਰੈਕ ਨੂੰ ਵਾਈਟ ਨੋਟ ਮਿਊਜਿਕ ਕੰਪਨੀ ਪੇਸ਼ ਕਰ ਰਹੀ ਹੈ ਅਤੇ ਆਸ਼ੀਰਵਾਦ ਕੈਪਟਨ ਬਾਬਾ ਹਰਭਜਨ ਜੀ ਦਾ ਹੈ।
ਸਾਬਕਾ ਸੈਨਿਕਾਂ ਵਲੋਂ ਚੀਨ ਨੂੰ ਇਹ ਗੀਤ ਰਾਹੀਂ ਇਕ ਵੰਗਾਰ ਹੈ। ਜਿਸ ਦਾ ਮਿਊਜਿਕ ਵਾਈਟ ਨੋਟ ਨੇ ਦਿੱਤਾ ਹੈ ਜਦ ਕਿ ਇਸ ਦੇ ਲੇਖਕ ਖ਼ੁਦ ਗਾਇਕ ਸਹੋਤਾ ਹਨ। ਵੀਡੀਓ ਰੂਪ ਜੱਸਲ ਦਾ ਹੈ। ਫੌਜੀ ਅਫ਼ਸਰਾਂ ਦੀ ਟੀਮ ਵਲੋਂ ਇਸ ਗੀਤ ਨੂੰ ਲਾਂਚ ਕਰਨ ਲਈ ਸਹਿਯੋਗ ਦਿੱਤਾ ਗਿਆ ਹੈ। ਇਸ ਦਾ ਪੋਸਟਰ ਸ਼ੋਸ਼ਲ ਮੀਡੀਏ ਤੇ ਰਿਲੀਜ਼ ਕੀਤਾ ਗਿਆ ਜਦ ਕਿ ਟਰੈਕ ਜਲਦੀ ਹੀ ਯੂ ਟਿਊਬ ਚੈਨਲ ਤੇ ਰਿਲੀਜ਼ ਕਰ ਦਿੱਤਾ ਜਾਵੇਗਾ।