ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਡਰੀਮ ਰਿਕਾਰਡਸ ਅਤੇ ਪ੍ਰੋਡਿਊਸਰ ਹੈਪੀ ਪੁੰਨਾਂ ਵਾਲੀਆ ਦੀ ਨਿਰਦੇਸ਼ਨਾਂ ਹੇਠ ਪ੍ਰਸਿੱਧ ਗਾਇਕ ਗੁਰਬਖਸ਼ ਸ਼ੌਂਕੀ ਆਪਣਾ ਨਵਾਂ ਟਰੈਕ ਪੁੱਤ ਨਾਨਕ ਦਾ ਲੈ ਕੇ ਇਕ ਵਾਰ ਫੇਰ ਸੰਗੀਤ ਦੇ ਖੇਤਰ ਵਿਚ ਹਾਜ਼ਰ ਹੋਇਆ ਹੈ। ਇਸ ਟਰੈਕ ਨੂੰ ਪ੍ਰਸਿੱਧ ਗੀਤਕਾਰ ਦੀਪ ਬੇਨੜਾ ਕੈਨੇਡਾ ਨੇ ਕਲਮਬੱਧ ਕੀਤਾ ਹੈ। ਜਦਕਿ ਇਸ ਦਾ ਵੀਡੀਓ ਫਿਲਮਾਂਕਣ ਲਵੀ ਧਾਲੀਵਾਲ ਨੇ ਆਪਣੀ ਟੀਮ ਨਾਲ ਸ਼ਾਨਦਾਰ ਢੰਗ ਨਾਲ ਕੀਤਾ ਹੈ। ਜਿਸ ਵਿਚ ਵੱਖ-ਵੱਖ ਕਲਾਕਾਰਾਂ ਨੇ ਆਪਣੀ ਭੂਮਿਕਾ ਨਿਭਾਈ ਹੈ। ਇਸ ਟਰੈਕ ਦਾ ਸ਼ਾਨਦਾਰ ਸੰਗੀਤ ਪ੍ਰਸਿੱਧ ਸੰਗੀਤਕਾਰ ਸੁਖਵੀਰ ਰੰਧਾਵਾ ਨੇ ਦਿੱਤਾ ਹੈ। ਗੁਰਬਖਸ਼ ਸ਼ੌਂਕੀ ਦੇ ਇਸ ਟਰੈਕ ‘ਪੁੱਤ ਨਾਨਕ ਦਾ’ ਨੂੰ ਸ਼ੋਸ਼ਲ ਸਾਈਟਾਂ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।