ਗੁਰਬਖਸ਼ ਸ਼ੌਂਕੀ ਅਤੇ ਯਾਦੀ ਕੰਦੋਲਾ ਲੈ ਕੇ ਆਏ ਟਰੈਕ ‘ਭਾਰਤ/ਪਾਕਿ’

ਹੁਸ਼ਿਆਰਪੁਰ/ਸ਼ਾਮਚੁਰਾਸੀ  (ਸਮਾਜ ਵੀਕਲੀ) (ਚੁੰਬਰ) – ਅਮਨ ਇੰਟਰਟੈਨਮੈਂਟ ਅਤੇ ਕਰਮਜੀਤ ਸਿੰਘ ਗਿੱਲ ਦੀ ਪੇਸ਼ਕਸ਼ ਗਾਇਕ ਗੁਰਬਖਸ਼ ਸ਼ੌਂਕੀ ਅਤੇ ਯਾਦੀ ਕੰਦੋਲਾ ਦਾ ਗਾਇਆ ਟਰੈਕ ‘ਭਾਰਤ/ਪਾਕਿਸਤਾਨ’ ਸ਼ੋਸ਼ਲ ਮੀਡੀਏ ਤੇ ਧੂਮਧਾਮ ਨਾਲ ਰਿਲੀਜ਼ ਕੀਤਾ ਗਿਆ। ਇਸ ਟਰੈਕ ਦੇ ਪ੍ਰੋਡਿਊਸਰ ਵਿਜੇ ਰਾਣੀ ਅਤੇ ਪ੍ਰੋਜੈਕਟਰ ਹਨੀ ਹਰਦੀਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟਰੈਕ ਨੂੰ ਯਾਦੀ ਕੰਦੋਲਾ ਨੇ ਕਲਮਬੱਧ ਕੀਤਾ ਹੈ ਅਤੇ ਇਸ ਦਾ ਸੰਗੀਤ ਰੋਮੀ ਸਿੰਘ ਦਾ ਹੈ। ਇਸ ਦੇ ਡਾਇਰੈਕਟਰ ਰਮਨ ਕੁਮਾਰ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਮੇਂ ਸਮੇਂ ਗਾਇਕ ਗੁਰਬਖਸ਼ ਸ਼ੌਂਕੀ ਨਿਵੇਕਲੇ ਅੰਦਾਜ ਵਿਚ ਟਰੈਕ ਪੇਸ਼ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਯਾਦੀ ਕੰਦੋਲਾ ਨਾਲ ਮਿਲ ਕੇ ਇਸ ਟਰੈਕ ‘ਭਾਰਤ/ਪਾਕਿਸਤਾਨ’ ਨੂੰ ਸਰੋਤਿਆਂ ਦੀ ਕਚਿਹਰੀ ਵਿਚ ਪੇਸ਼ ਕੀਤਾ ਹੈ।

Previous articleਗਾਇਕ ਲਹਿੰਬਰ ਹੁਸੈਨਪੁਰੀ-ਰਜਨੀ ਜੈਨ ਆਰੀਆ ਟਰੈਕ ‘ਲਾਲ ਛੋਟੇ-ਛੋਟੇ’ ਨਾਲ ਹੋ ਰਹੇ ਨੇ ਹਾਜ਼ਰ
Next articleਬੰਬਾ ਮਿਊਜੀਕਲ ਕਵੈਂਟਰੀ ਯੂ ਕੇ ਦੇ ਪਰਮਜੀਤ ਸਿੰਘ ਨੇ ਹਾਕੀ ਸਪੋਰਟਸ ਕਿੱਟ ਕੀਤੀ ਭੇਂਟ