ਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਤੇ ਗੁਰਦੁਆਰਾ ਸਿੰਘ ਸਭਾ ਵੱਲੋਂ ਮਿ: ਰਾਮ ਸਿੰਘ ਰਾਣਾ ਗੋਲਡਨ ਹੱਟ ਢਾਬੇ ਵਾਲ਼ਿਆਂ ਦੇ ਨਾਲ ਮੋਢੇ ਨਾਲ ਮੋਢਾ ਲਾਕੇ ਖੜੇ ਹਾਂ, ਸ: ਦਲਵੀਰ ਸਿੰਘ ਮੁਹਾਰ ਤੇ ਸ: ਰਣਜੀਤ ਸਿੰਘ ਬਾਜਵਾ

ਹਮਬਰਗ (ਭਰੋਲੀ+ਮਾਨ)- ਦਿੱਲੀ ਵਿੱਖੇ ਚੱਲ ਰਹੇ ਕਿਸਾਨ ਮਜ਼ਦੂਰ ਸੰਘਰਸ਼ ਲਈ ਆਪਣੇ ਸੋਨੀਪਤ ਵਾਲੇ ਗੋਲਡਨ ਹੱਟ ਢਾਬੇ ਨੂੰ ਸੰਘਰਸ਼ ਲਈ ਸਮਰਪਿਤ ਕਰਨ ਵਾਲੇ ਮਿ: ਰਾਮ ਸਿੰਘ ਰਾਣਾ ਨੂੰ ਕਿਸਾਨ ਵਿਰੋਧੀ ਹਰਿਆਣਾ ਦੀ ਭਾਜਪਾ ਸਰਕਾਰ ਵਲੋ ਸਿਰਫ ਡਰਾਇਆ ਧਮਕਾਇਆ ਹੀ ਨਹੀਂ ਜਾ ਰਿਹਾ ਬਲਕਿ ਉਹਨਾ ਦੇ ਗੋਲਡਨ ਢਾਬੇ ਦੇ ਮੋਹਰੇ ਪੱਥਰ ਰੱਖ ਕਿ ਰਸਤਾ ਬੰਦ ਕਰ ਦਿੱਤਾ ਗਿਆ ਹੈ ਇਸ ਤਰਾਂ ਕਰਕੇ ਹਰਿਆਣਾ ਸਰਕਾਰ ਕਿਸਾਨਾਂ ਦੀ ਹਮਾਇਤ ਕਰ ਰਹੇ ਲੋਕਾਂ ਨੂੰ ਨਿਸ਼ਾਨਾ ਬਣਾ ਕਿ ਕਿਸਾਨਾਂ ਮਜ਼ਦੂਰ ਸੰਘਰਸ਼ ਨੂੰ ਢਾਹ ਲਾਉਣ ਦੀਆ ਕੋਝੀਆਂ ਹਰਕਤਾਂ ਕਰ ਰਹੀ ਹੈ ਜਿਸ ਦਾ ਲੋਕਾਂ ਵੱਲੋਂ ਪੁਰ-ਜ਼ੋਰ ਵਿਰੋਧ ਕਰਦੇ ਹੋਏ ਅਸੀਂ ਰਾਮ ਸਿੰਘ ਰਾਣਾ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਹਾ, ਇਸ ਕੜੀ ਤਹਿਤ ਜਰਮਨ ਦੇ ਸ਼ਹਿਰ ਹਮਬਰਗ ਦੀਆ ਗੁਰੂ-ਘਰਾਂ ਦੀਆ ਕਮੇਟੀਆਂ ਦੇ ਪ੍ਰਧਾਨ ਸ: ਦਲਵੀਰ ਸਿੰਘ ਮੁਹਾਰ ਗੁਰੂਘਰ ਸਿੰਘ ਸਭਾ ਏਪਨਡੋਰਫ ਤੇ ਪ੍ਰਧਾਨ ਸ: ਰਣਜੀਤ ਸਿੰਘ ਬਾਜਵਾ ਗੁਰੂ ਘਰ ਸਿੰਘ ਸਭਾ ਸਿੱਖ ਸੈਂਟਰ ਬਾਰਮਵੈਕ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅਸੀਂ ਰਾਮ ਸਿੰਘ ਰਾਣਾ ਦੇ ਨਾਲ ਤਨ ਮਨ ਤੇ ਧੰਨ ਨਾਲ ਖੜੇ ਹਾ, ਤੇ ਅਸੀਂ ਹਰਿਆਣਾ ਸਰਕਾਰ ਦੀ ਰੱਜ ਕੇ ਨਿਖੇਧੀ ਕਰਦੇ ਹਾ ਤੇ ਅਸੀਂ ਹੋਰ ਵੀ ਸਾਰੇ ਗੁਰੂ-ਘਰਾਂ ਦੇ ਪਰਬੰਦਕਾ ਨੂੰ ਬੇਨਤੀ ਕਰਦੇ ਹਾ ਕਿ ਹੁਣ ਸਮਾ ਹੈ ਕਿ ਰਾਮ ਸਿੰਘ ਰਾਣਾ ਦੇ ਨਾਲ ਮੋਢੇ ਨਾਲ ਮੋਢਾ ਲਾਕੇ ਉਸ ਦਾ ਸਾਥ ਦੇਈਏ, ਇਹਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਾਮ ਸਿੰਘ ਰਾਣਾ ਨੇ ਆਪਣਾ ਸਾਰਾ ਕਾਰੋਬਾਰ ਕਿਸਾਨ ਮਜ਼ਦੂਰਾ ਦੀ ਮੱਦਤ ਕਰਨ ਲਈ ਦਾਅ ਤੇ ਲਾ ਦਿੱਤਾ, ਤੇ ਰਾਣਾ ਜੀ ਨੇ ਤਕਰੀਬਨ 10 ਕਰੋੜ ਰੂਪੇ ਤੋਂ ਵੱਧ ਕਿਸਾਨ ਮਜ਼ਦੂਰ ਸੰਘਰਸ਼ ਦੀ ਸੇਵਾ ਤੇ ਲਾ ਦਿੱਤੇ ਹਨ, ਪ੍ਰੈਸ ਨੂੰ ਦੇਰ ਰਾਤ ਸਾਂਝੇ ਤੋਰ ਤੇ ਗੱਲ ਕਰਦਿਆ ਸਰਦਾਰ ਦਲਵੀਰ ਸਿੰਘ ਮੁਹਾਰ ਤੇ ਸ:ਰਣਜੀਤ ਸਿੰਘ ਬਾਜਵਾ ਨੇ ਕਹੇ।

ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

Previous articleਕੀਨੀਆ ਵਿਚ ਹੈਲੀਕਾਪਟਰ ਹਾਦਸੇ ’ਚ 17 ਸੈਨਿਕਾਂ ਦੀ ਮੌਤ
Next articleਨਵੀਆਂ ਪੈੜਾਂ ਪਾਏਗਾ ਸਿਆਸੀ ਗੱਠਜੋੜ