ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਪੁਰਾਣਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਨੌਂਵੇ ਪਾਤਸਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਗੁਰੂ ਨਾਨਕ ਸੇਵਕ ਜਥਾ (ਬਾਹਰਾ) ਦੇ ਸੇਵਾਦਾਰਾਂ ਵਲੋਂ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਭਾਈ ਜਤਿੰਦਰ ਸਿੰਘ ਵਲੋਂ ਅਰਦਾਸ ਕੀਤੀ ਗਈ।ਉਪਰੰਤ ਸੰਖੇਪ ਅਤੇ ਸਾਦਾ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਈ ਜਤਿੰਦਰ ਸਿੰਘ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਲੋਂ ਸੰਗਤਾਂ ਨੂੰ ਕੀਰਤਨ ਕਥਾ ਰਾਹੀਂ ਨਿਹਾਲ ਕੀਤਾ ਅਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿਖਿਆਂਵਾਂ ਸਬੰਧੀ ਚਾਨਣਾ ਪਾਇਆ।
ਉਹਨਾ ਸੰਗਤਾਂ ਨੂੰ ਤਿਆਗ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਦਗੀ ਭਰੇ ਜੀਵਨ ਤੋਂ ਸੇਧ ਲੈਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ।ਸ੍ਰੀ ਅਖੰਡ ਪਾਠ ਸਾਹਿਬ ਕਰਵਾਉਂਣ ‘ਤੇ ਪ੍ਰਬੰਧਕਾਂ ਵਲੋਂ ਗੁਰੂ ਨਾਨਕ ਸੇਵਕ ਜਥਾ (ਬਾਹਰਾ) ਦੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ।ਸਮਾਗਮ ਦੌਰਾਨ ਕੋਵਿਡ ਸਬੰਧੀ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਪੂਰਨ ਰੂਪ ਵਿੱਚ ਕੀਤਾ ਗਿਆ ਅਤੇ ਸੋਸਲ ਡਿਸਟੈਂਸ ਦਾ ਖਿਆਲ ਰੱਖਦੇ ਹੋਏ ਬਹੁਤ ਘੱਟ ਗਿਣਤੀ ਵਿੱਚ ਸੰਗਤਾਂ ਨੇ ਹਾਜਰੀਆਂ ਭਰੀਆਂ।ਇਸ ਮੌਕੇ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਇਸ ਮੌਕੇ ਭਾਈ ਇੰਦਰਜੀਤ ਸਿੰਘ ਬਜਾਜ,ਭਾਈ ਹਰਜੀਤ ਸਿੰਘ ਕਾਨਪੁਰ ਵਾਲੇ,ਭਾਈ ਜਸਪਾਲ ਸਿੰਘ ਨੀਲਾ,ਭਾਈ ਕੁਲਵੰਤ ਸਿੰਘ,ਭਾਈ ਜੋਗਾ ਸਿੰਘ,ਭਾਈ ਬਚਿੱਤਰ ਸਿੰਘ,ਸੂਬਾ ਸਿੰਘ ਠੱਟਾ ਨਵਾਂ,ਪ੍ਰਧਾਨ ਗੁਰਦਿਆਲ ਸਿੰਘ,ਕਰਮਜੀਤ ਸਿੰਘ ਚੇਲਾ,ਸਵਰਨ ਸਿੰਘ ਸਾਬਕਾ ਸਰਪੰਚ,ਸੁਖਜਿੰਦਰ ਸਿੰਘ ਸ਼ੇਰਾ,ਬਚਨ ਸਿੰਘ ਸਾਬਕਾ ਡੀਐਸਪੀ,ਹਰਜਿੰਦਰ ਸਿੰਘ,ਸੁੱਚਾ ਸਿੰਘ ਫੌਜੀ,ਸੁਖਦੇਵ ਸਿੰਘ ਸੋਢੀ,ਸੀਤਲ ਸਿੰਘ,ਗਿਆਨ ਸਿੰਘ,ਚਰਨ ਸਿੰਘ,ਮਲਕੀਤ ਸਿੰਘ,ਰਣਧੀਰ ਸਿੰਘ,ਜਰਨੈਲ ਸਿੰਘ ਡਰਾਇਵਰ,ਨਿਰਮਲ ਸਿੰਘ ਗ੍ਰੰਥੀ ,ਹਰਜੀਤ ਸਿੰਘ,ਮੋਹਣ ਸਿੰਘ,ਗਿਆਨ ਸਿੰਘ ਵਲਣੀ ਆਦਿ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly