ਲੰਡਨ, 20 ਮਈ (ਰਾਜਵੀਰ ਸਮਰਾ) (ਸਮਾਜਵੀਕਲੀ) : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚਾਚਾ ਗੁਰਦਾਸ ਸਿੰਘ ਬਾਦਲ (ਦਾਸ) ਦੀ ਹੋਈ ਮੌਤ ਨਾਲ ਜਿਥੇ ਮਨਪ੍ਰੀਤ ਸਿੰਘ ਬਾਦਲ ਨੂੰ ਭਾਰੀ ਸਦਮਾ ਪੁੱਜਾ ਹੈ, ਉਥੇ ਇੰਗਲੈੰਡ ਦੇ ਵੱਖ-ਵੱਖ ਸ਼ਹਿਰਾਂ ‘ਚ ਰਹਿੰਦੇ ਉਨ੍ਹਾਂ ਦੇ ਪ੍ਰੇਮੀਆਂ ਨੂੰ ਗਹਿਰਾ ਸਦਮਾ ਲੱਗਾ ਹੈ |
ਸਾਊਥਾਲ ਦੇ ਐਮ.ਪੀ ਵਰਿੰਦਰ ਸ਼ਰਮਾ,ਸਿੰਘ ਸਭਾ ਸਾਊਥਾਲ ਦੇ ਮੀਤ ਪ੍ਰਧਾਨ ਸ਼.ਸੋਹਣ ਸਿੰਘ ਸਮਰਾ ,ਕੌਸਲਰ ਰਾਜੂ ਸੰਸਾਰਪੁਰੀ ,ਕੌਸਲਰ ਜਗਜੀਤ ਸਿੰਘ,ਕੌਸਲਰ ਮਹਿੰਦਰ ਕੌਰ ਮਿੱਢਾ ਕੌਸਲਰ ਜਸਵੀਰ ਕੌਰ ਆਨੰਦ,ਜਸਕਰਨ ਸਿੰਘ ਜੌਹਲ,’ਰਵਿੰਦਰ ਸਿੰਘ ਜੌਹਲ ,ਇੰਡੀਅਨ ਓਵਰਸੀਜ ਕਾਂਗਰਸ ਦੇ ਪ੍ਰਧਾਨ ਜੋਗਾ ਸਿੰਘ ਢਡਵਾੜ ,ਰਣਜੀਤ ਸਿੰਘ ਵੜੈਚ ,ਗੁਰਪ੍ਰਤਾਪ ਸਿੰਘ ਕੈਰੋ , ਕੇ .ਅੈਸ ਕੰਗ ,ਰਵਿੰਦਰ ਸਿੰਘ ਧਾਲੀਵਾਲ ,ਸੰਦੀਪ ਰੰਧਾਵਾ ,ਬਲਵਿੰਦਰ ਸਿੰਘ ਰੰਧਾਵਾ ,ਸੁਰਿੰਦਰ ਸਿੰਘ ਜੱਜ ਨੇ ਦੁੱਖ ਪ੍ਰਗਟ ਕੀਤਾ |