ਗੁਰਦਾਸਪੁਰ ਵਿਚ ਕੋਰੋਨਾ ਪਾਜ਼ੇਟਿਵ ਬਜ਼ੁਰਗ ਦੀ ਮੌਤ

ਗੁਰਦਾਸਪੁਰ  (ਸਮਾਜਵੀਕਲੀ)  : ਗੁਰਦਾਸਪੁਰ ਦੇ ਕਾਹਨੂੰਵਾਨ ਨਜ਼ਦੀਕ ਸਥਿਤ ਪਿੰਡ ਭੈਣੀ ਪਸਵਾਲ ਦੇ ਕੋਰੋਨਾ ਪਾਜੇਟਿਵ 60 ਸਾਲਾ ਵਿਅਕਤੀ ਦੀ ਅੱਜ ਇਲਾਜ਼ ਦੌਰਾਨ ਮੌਤ ਹੋ ਗਈ। ਇਹ ਵਿਅਕਤੀ ਅਧਿਆਪਕ ਦੀਆਂ ਸੇਵਾਵਾਂ ਤੋਂ ਰਿਟਾਇਰਡ ਸੀ। ਜਿਸ ਨੂੰ ਕਿ ਬੀਤੇ ਮੰਗਲਵਾਰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਸੀ।

ਇਸ ਦੇ 11 ਤਰੀਕ ਨੂੰ ਸੈਂਪਲ ਲਏ ਗਏ ਸਨ ਅਤੇ 13 ਤਾਰੀਕ ਨੂੰ ਆਈ ਰਿਪੋਰਟ ਵਿਚ ਇਸ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋ ਗਈ ਸੀ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਰਿਟਾਇਰਡ ਅਧਿਆਪਕ ਜਲੰਧਰ ਤੋਂ ਕੋਰੋਨਾ ਦੀ ਲਾਗ ਨਾਲ ਲਿਆਇਆ ਸੀ।

ਦਰਅਸਲ ਬੀਤੇ ਦਿਨੀਂ ਇਹ ਆਪਣੇ ਬਿਮਾਰ ਭਰਾ ਨੂੰ ਜਲੰਧਰ ਦੇ ਇਕ ਹਸਪਤਾਲ ‘ਚ ਇਲਾਜ ਲਈ ਲੈ ਗਿਆ ਸੀ। ਜਲੰਧਰ ‘ਚ ਪਹਿਲਾਂ ਹੀ ਕੋਰੋਨਾ ਪਾਜ਼ੇਟਿਵ ਮਾਮਲੇ ਵੱਧ ਰਹੇ ਹਨ, ਇਸ ਲਈ ਇਹ ਮਾਮਲਾ ਜਲੰਧਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ।

Previous articleਲਾਕਡਾਊਨ ਦੌਰਾਨ 13 ਸਾਲਾ ਲਖਦੀਪ ਸਿੰਘ ਬਣਿਆ ਪੇਂਟਰ
Next articleਦੱਖਣੀ ਕੋਰੀਆ: ਕੋਰੋਨਾ ਸੰਕਟ ਦੇ ਵਿਚਕਾਰ ਸੱਤਾਧਾਰੀ ਪਾਰਟੀ ਨੇ ਫਿਰ ਜਿੱਤੀ ਚੋਣ, ਤਿੰਨ ਦਹਾਕਿਆਂ ਦਾ ਤੋੜਿਆ ਰਿਕਾਰਡ