(ਸਮਾਜਵੀਕਲੀ)
ਗੁਬਾਰਿਆਂ ਵਾਲਾ ਭਾਈ ਆਇਆ,
ਰੰਗ,ਬਰੰਗੇ ਗੁਬਾਰੇ ਲਿਆਇਆ।
ਆਪਣੇ,ਆਪਣੇ ਘਰ ਤੋਂ ਪੈਸੇ ਲਿਆ ਕੇ,
ਬੱਚੇ ਖੜ ਗਏ ਉਸ ਨੂੰ ਘੇਰਾ ਪਾ ਕੇ।
ਗੁਬਾਰੇ ਉਸ ਕੋਲ ਲਾਲ ਤੇ ਨੀਲੇ ਰੰਗ ਦੇ,
ਚਿੱਟੇ,ਗੁਲਾਬੀ,ਹਰੇ ਤੇ ਪੀਲੇ ਰੰਗ ਦੇ।
ਸਭ ਨੇ ਖਰੀਦੇ ਤਿੰਨ,ਤਿੰਨ ਗੁਬਾਰੇ,
ਹੱਥਾਂ ‘ਚ ਫੜੇ ਲੱਗਣ ਬੜੇ ਪਿਆਰੇ।
ਜਦ ਮੈਂ ਘਰ ਪੁੱਜਾ ਗੁਬਾਰੇ ਲੈ ਕੇ,
ਮੰਮੀ ਬੜੀ ਖੁਸ਼ ਹੋਈ ਦੇਖ ਕੇ।
ਕਹਿੰਦੀ ਮੈਨੂੰ ਲੈ ਕੇ ਬਾਹਾਂ ‘ਚ,
“ਜੇ ਕਰ ਤੂੰ ਖੁਸ਼, ਤਾਂ ਮੈਂ ਵੀ ਖੁਸ਼।
ਗੁਬਾਰੇ ਛੇਤੀ ਪਾੜ ਲਈਂ ਨਾ,
ਹੋਰ ਲੈਣ ਨੂੰ ਛੇਤੀ ਕਹੀਂ ਨਾ।
ਪੜ੍ਹਨੇ ਵੱਲ ਵੀ ਦਈਂ ਧਿਆਨ,
ਜੇ ਤੂੰ ਬਣਨਾ ਚੰਗਾ ਇਨਸਾਨ।”
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)
9915803554