ਗੁਜਰਾਤ ਹਾਈ ਕੋਰਟ ਵੱਲੋਂ ਭਾਜਪਾ ਮੰਤਰੀ ਚੂੜਾਸਾਮਾ ਦੀ ਵਿਧਾਇਕ ਵਜੋਂ ਚੋਣ ਰੱਦ

ਅਹਿਮਦਾਬਾਦ (ਸਮਾਜਵੀਕਲੀ) : ਗੁਜਰਾਤ ਹਾਈ ਕੋਰਟ ਨੇ ਭਾਜਪਾ ਮੰਤਰੀ ਭੁਪੇਂਦਰਸਿੰਹ ਚੂੜਾਸਾਮਾ ਦੀ 2017 ਦੀਆਂ ਚੋਣਾਂ ਵਿਚ ਜਿੱਤ ਨੂੰ ਨਾਜਾਇਜ਼ ਕਰਾਰ ਦਿੱਤਾ ਹੈ। ਉਨ੍ਹਾਂ ’ਤੇ ਗਲਤ ਢੰਗ ਨਾਲ ਚੋਣ ਜਿੱਤਣ ਦਾ ਦੋਸ਼ ਸੀ। ਚੂੜਾਸਾਮਾ ਖ਼ਿਲਾਫ਼ ਕਾਂਗਰਸੀ ਉਮੀਦਵਾਰ ਅਸ਼ਵਿਨ ਰਾਠੌੜ ਨੇ ਪਟੀਸ਼ਨ ਦਾਇਰ ਕੀਤੀ ਹੋਈ ਸੀ।

ਅਦਾਲਤ ਦੇ ਫ਼ੈਸਲੇ ਤੋਂ ਬਾਅਦ ਭਾਜਪਾ ਆਗੂ ਦੀ ਢੋਲਕਾ ਹਲਕੇ ਤੋਂ 327 ਵੋਟਾਂ ਨਾਲ 2017 ਵਿਚ ਹੋਈ ਜਿੱਤ ਰੱਦ ਹੋ ਗਈ ਹੈ। ਰਾਠੌੜ ਨੇ ਪਟੀਸ਼ਨ ਵਿਚ ਕਿਹਾ ਸੀ ਕਿ ਭਾਜਪਾ ਉਮੀਦਵਾਰ ਨੇ ਚੋਣ ਪ੍ਰਕਿਰਿਆ ਦੇ ਵੱਖ-ਵੱਖ ਪੜਾਅ ’ਚ ਭ੍ਰਿਸ਼ਟਾਚਾਰ ਕੀਤਾ ਤੇ ਕਈ ਵਾਰ ਚੋਣ ਕਮਿਸ਼ਨ ਦੇ ਨੇਮਾਂ ਦੀ ਉਲੰਘਣਾ ਕੀਤੀ।

Previous articleਤਿੰਨ ਮਹੀਨਿਆਂ ਦੀ ਬੱਚੀ ਸਣੇ ਛੇ ਕੇਸ ਪਾਜ਼ੇਟਿਵ; ਕੁੱਲ ਅੰਕੜਾ 187
Next articleਕਰਫਿਊ ਵਿੱਚ ਢਿੱਲ: ਬਾਜ਼ਾਰਾਂ ’ਚ ਜੁੜੀਆਂ ਭੀੜਾਂ