ਅਹਿਮਦਾਬਾਦ- ਇੱਥੋਂ ਦੀਆਂ ਦੋ ਅਦਾਲਤਾਂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਮਾਮਲਿਆਂ ’ਚ ਨਵੇਂ ਸਿਰਿਓਂ ਸੰਮਨ ਕੀਤਾ ਹੈ। ਸਥਾਨਕ ਭਾਜਪਾ ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ‘ਹੱਤਿਆ ਦਾ ਮੁਲਜ਼ਮ’ ਕਹਿਣ ਅਤੇ ‘ਸਾਰੇ ਚੋਰਾਂ ਦੇ ਨਾਂ ਪਿੱਛੇ ਮੋਦੀ ਲੱਗੇ ਹੋਣ’ ਦੀ ਟਿੱਪਣੀ ਕਰਨ ’ਤੇ ਰਾਹੁਲ ਖ਼ਿਲਾਫ਼ ਮਾਣਹਾਨੀ ਦੇ ਮਾਮਲੇ ਦਾਇਰ ਕੀਤੇ ਸਨ। ਅਹਿਮਦਾਬਾਦ ਦੀ ਅਦਾਲਤ ਨੇ ਰਾਹੁਲ ਨੂੰ 9 ਅਗਸਤ ਤੇ ੂਰਤ ਦੀ ਅਦਾਲਤ ਨੇ 16 ਜੁਲਾਈ ਲਈ ਸੰਮਨ ਕੀਤਾ ਹੈ। ਇਸ ਤੋਂ ਪਹਿਲਾਂ ਰਾਹੁਲ ਨੂੰ ਇਕ ਮਾਮਲੇ ਵਿਚ ਦੋ ਮਈ ਨੂੰ ਸੰਮਨ ਕੀਤਾ ਗਿਆ ਸੀ। ਇਹ ਸੰਮਨ ਲੋਕ ਸਭਾ ਸਪੀਕਰ ਦੁਆਰਾ ਗਾਂਧੀ ਨੂੰ ਭੇਜੇ ਜਾਣੇ ਸਨ ਕਿਉਂਕਿ ਉਹ ਲੋਕ ਸਭਾ ਦੇ ਮੈਂਬਰ ਹਨ ਪਰ ਉਸ ਵੇਲੇ ਇਹ ਮੋੜ ਦਿੱਤੇ ਗਏ ਸਨ। ਸਪੀਕਰ ਨੇ ਕਿਹਾ ਸੀ ਕਿ ਇਹ ਮਾਮਲਾ ਉਨ੍ਹਾਂ ਦੇ ਦਾਇਰੇ ਵਿਚ ਨਹੀਂ ਹੈ। ਸੰਮਨ ਹੁਣ ਕਾਂਗਰਸੀ ਆਗੂ ਦੀ ਰਿਹਾਇਸ਼ ’ਤੇ ਭੇਜੇ ਗਏ ਹਨ।
INDIA ਗੁਜਰਾਤ: ਰਾਹੁਲ ਨੂੰ ਮਾਣਹਾਨੀ ਦੇ ਦੋ ਮਾਮਲਿਆਂ ’ਚ ਨਵੇਂ ਸਿਰਿਓਂ ਸੰਮਨ