ਗੁਆ ਨਾ ਬਹੀਏ

(ਸਮਾਜ ਵੀਕਲੀ)

ਮੇਰੇ ਦਾ   ਰੌਲਾ  ਪਾਉਂਦੇ, ਸਾਡਾ  ਗੁਆ  ਨਾ  ਬਹੀਏ ।
ਕੁੱਝ ਪਲ ਲਈ ਹੋਰ ਸੌਂ ਕੇ, ਨੀਦਾਂ ਉਡਾ  ਨਾ ਬਹੀਏ।

ਲਿਖਿਆ ਜੋ ਕਿਉਂ ਨਹੀਂ ਦਿੱਸਦਾ,ਸਾਹਵੇਂ ਦੀਵਾਰ ਉੱਤੇ,
ਬੁੱਧਾ   ਪਤਾ  ਨਹੀਂ ਬਣਨਾ,  ਬੁੱਧੂ  ਕਹਾ  ਨਾ ਬਹੀਏ।

ਕੀਤਾ  ਵਪਾਰ  ਆਪਾਂ,   ਮਿੱਟੀ  ਤੇ  ਪਾਣੀਆਂ  ਦਾ,
ਫਸਲਾਂ ਦੇ ਰੇਟ ਘੱਟ ਗਏ, ਸਾਂਝਾਂ ਘਟਾ ਨਾ ਬਹੀਏ।

ਦੁਰਕਾਰੇ ਲੋਕਾਂ ਤਾਈਂ , ਖੁੱਦ ਸੀ ਬਿਠਾਇਆ ਸਿਰ ਤੇ,
ਰਹਿਓੁ  ਚੁਕੰਨੇ  ਹੁਣ  ਤਾਂ ਗ਼ਲਤੀ  ਦੁਹਰਾ ਨਾ ਬਹੀਏ ।

ਲਾਟਾਂ ਜਦ ਬਲਦੀਆਂ ਨੇ, ਸਭ  ਨੂੰ  ਹੈ ਸੇਕ ਲੱਗਣਾ,
ਬੰਦਿਆਂ  ਦੇ ਨਾਂ ਦੇ ਪਿੱਛੇ, ਬਸਤੀ  ਸੜ੍ਹਾ  ਨਾ  ਬਹੀਏ ।

ਇੱਕ ਉਹ ਸੀ ਦੌਰ  ਤਾਂ ਕੀ,  ਹੁਣ  ਇਹ  ਵੀ ਰੰਗ ਮਾਣੋ,
ਐਂਵੇਂ ਹੀ  ਕੁੜ੍ਹਦੇ ਰਹਿਕੇ , ਵੁੱਕਤਾਂ  ਗੁਆ ਨਾ  ਬਹੀਏ।

ਦੁਨੀਆਂ  ਦੀ   ਬੇਰੁਖੀ  ਨੂੰ, ‘ਰੱਤੜਾ’  ਡਕਾਰ   ਲੈਂਦੇ,
ਐਂਵੇਂ  ਖਤਾ  ਏ  ਯਾਰੀ , ਮੁੱਦਾ  ਬਣਾ  ਨਾ  ਬਹੀਏ।

ਕੇਵਲ ਸਿੰਘ ਰਾਤਰਾ

 

Previous articleਦੇਖੀਂ.. ਹੁਣ ਤੂੰ ਬਾਪ ਬਦਲ ਕੇ
Next articleਸਹਿਕਾਰੀ ਸਭਾ ਛੋਕਰਾਂ ਦਾ ਦਿੱਤੀ ਸੁਪਰ ਸੀਡਰ ਮਸ਼ੀਨ