ਗੀਤ

(ਸਮਾਜ ਵੀਕਲੀ)

ਜੇ ਮਿਲਜੇ ਕੋਈ ਥਹੁ-ਟਿਕਾਣਾ,
ਦਿਲ ਦੀ ਦੱਸਾਂ ਉਹਦੀ ਜਾਣਾ,
ਕਿੰਨਾ ਕੁ ਸੋਹਣਾ, ਕਿਵੇਂ ਬੋਲਦਾ,
ਆਣ ਦੱਸਾਂ ਫਿਰ ਸੱਭ ਨੂੰ,
ਕਦੇ-ਕਦੇ ਮੇਰਾ ਦਿਲ ਕਰਦਾ ਏ ਚਿੱਠੀ ਪਾਵਾਂ ਰੱਬ ਨੂੰ,
ਜੋ ਸਾਡੇ ਵਿਚਕਾਰ ਖੜੀ ਐ ਤੋੜ ਦੇਵਾਂ ਉਸ ਹੱਦ ਨੂੰ,
_____________________________________
ਪੁੱਛਾਂ! ਰੋਟੀ ਚੰਗੀ ਖਾਂਦੈ ਜਾਂ ਫਿਰਦਾ ਬੇਰੁਜਗਾਰ ਅਜੇ,
ਪੀੜ ਗਰੀਬੀ ਵਾਲੀ ਸਹਿੰਦਾ ਕੀ ਉਹਦਾ ਵੀ ਪਰਿਵਾਰ ਅਜੇ?
ਜੇ ਹਾਲਤ ਸਾਡੇ ਵਰਗੀ ਨਿੱਕਲੀ,
ਨਾ ਧਰਤੀ ਲਾਵਾਂ ਪੱਬ ਨੂੰ,
ਕਦੇ-ਕਦੇ ਮੇਰਾ ਦਿਲ ਕਰਦਾ ਏ ਚਿੱਠੀ ਪਾਵਾਂ ਰੱਬ ਨੂੰ,
ਜੋ ਸਾਡੇ ਵਿਚਕਾਰ ਖੜੀ ਐ ਤੋੜ ਦੇਵਾਂ ਉਸ ਹੱਦ ਨੂੰ,
_____________________________________
ਕਿਤੇ ਮੁਲਕ ਬੇਗਾਨੇ ਜਾ ਤਾਂ ਨਈਂ ਵਸਿਆ IELTS ਜਾਂ PTE ਕਰਕੇ,
ਫੜ ਲਿਆਵਾਂ ਚੰਦਰਾ ਰੋਲੀ ਜਾਦੈਂ, ਸਾਡੀ ਕਿਸਮਤ ਵਾਲੇ ਚੰਗੇ ਵਰਕੇ,
ਪੁੱਛਾਂ! ਕਿਵੇਂ ਐਨਾ ਨਾਮ ਕਮਾਇਆ,
ਜੇ ਮੁਲਾਕਾਤ ਕਰਾਂ ਸਬੱਬ ਨੂੰ,
ਕਦੇ-ਕਦੇ ਮੇਰਾ ਦਿਲ ਕਰਦਾ ਏ ਚਿੱਠੀ ਪਾਵਾਂ ਰੱਬ ਨੂੰ,
ਜੋ ਸਾਡੇ ਵਿਚਕਾਰ ਖੜੀ ਐ ਤੋੜ ਦੇਵਾਂ ਉਸ ਹੱਦ ਨੂੰ,
______________________________________
ਮਿਹਨਤ ਨੂੰ ਫਲ ਲਾਵਣ ਵਾਲੀ ਮਸੀਨ ਕਿਤੇ ਉਹਨੇ ਖੋਹ ਤਾਂ ਨਈਂ ਦਿੱਤੀ,
ਗੱਡਕੇ ਦਉ “ਸੁਰਜੀਤ” ਉਲਾਂਭਾ ਜੇ ਪਹੁੰਚੀ ਕਦੇ ਮੇਰੀ ਚਿੱਠੀ,
ਆਖੂ ਭੇਦ ਦਿਲਾਂ ਦੇ ਖੋਲੇ,
ਤੇ ਦੇਵੇ ਖੁਸੀਆਂ ਸਭ ਨੂੰ,
ਕਦੇ-ਕਦੇ ਮੇਰਾ ਦਿਲ ਕਰਦਾ ਏ ਚਿੱਠੀ ਪਾਵਾਂ ਰੱਬ ਨੂੰ,
ਜੋ ਸਾਡੇ ਵਿਚਕਾਰ ਖੜੀ ਐ ਤੋੜ ਦੇਵਾਂ ਉਸ ਹੱਦ ਨੂੰ।

ਗੀਤਕਾਰ ਸੁਰਜੀਤ ਭੁਮਸੀ

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਆਮ ਹੋ ਗਿਆ
Next articleਕਵਿਤਾ