(ਸਮਾਜ ਵੀਕਲੀ)
ਅੱਜਕੱਲ੍ਹ ਗੰਦ ਨਾਲ ਭਰੇ ਨੇ ਗੀਤ, ਨਾ ਪਹਿਲਾਂ ਵਾਲਾ ਰਿਹਾ ਸੰਗੀਤ, ਕਮਰੇ ਵਿੱਚ ਬੈਠ ਸਕਦੇ ਸਾਰੇ ਇਕੱਠੇ, ਬੇਬੇ ਬਾਪੂ ਦੇਖ ਕੇ ਅੱਧ ਨੰਗੀਆਂ ਬਾਹਰ ਨੂੰ ਨੱਠੇ,
ਹੁਣ ਕੀ ਕਰ ਸਕਦਾ ਹੈ ਕੋਈ ਬਈ,
ਬਜ਼ੁਰਗ ਨੇ ਕਰਦੇ ਨੌਜਵਾਨਾਂ ਅੱਗੇ ਅਰਜ਼ੋਈ ਬਈ ,
ਸਾਰੇ ਕਹਿੰਦੇ ਬਾਪੂ ਹੁਣ ਤਾਂ ਇਹੋ ਜ਼ਮਾਨਾ ਏ ,
ਤੂੰ ਕਿਉਂ ਮੰਜੇ ਤੇ ਬੈਠਾ ਪਿੱਟੀ ਜਾਨਾ ਏ,
ਕੁੜੀਆਂ ਨੂੰ ਵੀ ਭੋਰਾ ਸ਼ਰਮ ਨਾ ਰਹਿਗੀ ਏ,
ਸਾਰੀ ਪੀੜ੍ਹੀ ਲੱਚਰਤਾ ਦੇ ਵਿੱਚ ਵਹਿ ਗਈ ਏ,
ਦੂਜਿਆਂ ਦੀਆਂ ਕੁੜੀਆਂ ਨੂੰ ਦੇਖ ਮੋਬਾਈਲਾਂ ਤੇ ਗੀਤ ਚਲਾਉਂਦੇ ਨੇ ,
ਪਰ ਆਪਣੀਆਂ ਭੈਣਾਂ ਨੂੰ ਇੱਜ਼ਤਾਂ ਦਾ ਪਾਠ ਪੜ੍ਹਾਉਂਦੇ ਨੇ,
ਉਹ ਵੀ ਤਾਂ ਕਿਸੇ ਦੀਆਂ ਧੀਆਂ ਭੈਣਾਂ ਨੇ ,
ਜੀਹਨੂੰ ਕਹਿੰਦੇ ਸਾਨੂੰ ਪੱਟਤਾ ਤੇਰੇ ਨੈਣਾਂ ਨੇ,
ਸਾਰੇ ਲੋਕ ਹੀ ਕਾਹਤੋਂ ਇਹੋ ਜਿਹੇ ਹੋ ਗਏ ਨੇ ,
ਸੁਰਿੰਦਰ ਕੌਰ ਤੇ ਮਾਣਕ ਵਰਗੇ ਵਿੱਚ ਸਪੀਕਰਾਂ ਖੋ ਗਏ ਨੇ ,
ਨਾ ਕਰੋ ਤੁਸੀਂ ਲੱਚਰਤਾ ਦੀ ਹੱਦ ਪਾਰ ਓਏ ਲੋਕੋ,
ਬਿੰਦਰਖੀਏ ਤੇ ਜਮਲੇ ਨੂੰ ਲੋ ਸੱਦ ਓਏ ਲੋਕੋ ,
ਨਾ ਮੰਨਿਓ ਤੁਸੀਂ ਹਾਰ ਬਾਬਿਓ ,
ਆਪਾ ਮੋੜ ਲਿਆਉਣਾ ਪੰਜਾਬੀ ਸੱਭਿਆਚਾਰ ਬਾਬਿਓ।
ਮਨਦੀਪ ਕੌਰ ਦਰਾਜ
98775-67020