(ਸਮਾਜ ਵੀਕਲੀ)
ਉੱਜੜ੍ਹ ਤੇ ਬਰਬਾਦ ਹੋ ਰਹੀ ਜਵਾਨੀ, ਦੇਖ ਰਹੇ ਹਾਂ
ਠੰਢੇ ਹੋਏ ਚੁਲਿਆ ਦੇ ਦਰਦ ਅਸੀਂ, ਛੇਕ ਰਹੇ ਹਾਂ
ਰੱਬਾ ਜਾਨ ਛੁੜ੍ਹਾ ਇਸ ਪੰਜਾਬ ਤੋਂ,ਮੱਥੇ ਟੇਕ ਰਹੇ ਹਾਂ
ਕੁਦਰਤ ਦਾ ਦਿੱਤਾ ਅਸੀਂ ,ਸਭ ਕੁਸ ਫੇਂਕ ਰਹੇ ਹਾਂ
ਪਹਿਲਾਂ ਵਿਕਦਾ ਸੀ ਚੋਰੀ ਚੋਰੀ,ਸੁਪਕੇ ਸੁਪਕੇ
ਹੁੰਦੇ ਕਾਂਢ ਸੀ ਉੱਹਲੇ ਉੱਹਲੇ ,ਲੁੱਕ ਕੇ ਲੁੱਕ ਕੇ
ਸ਼ਰੇਆਮ ਹੋ ਗਿਆ ਹਰ ਗਲੀ,ਗੁੱਠਤੇ ਗੁੱਠਤੇ
ਸੋਹਣੇ ਗੱਭਰੂ ਤਾਂਬੜ ਬਣ ਗਏ ਸੁੱਕ ਕੇ ਸੁੱਕ ਕੇ
ਰੋਦੇਂ ਮਾਪੇ,ਨਿੱਤ ਸੁਹਾਗ ਉੱਜੜਦੇ ਮੁਟਿਆਰਾਂ ਦੇ
ਖੇਤਾਂ ਦੇ ਰਾਜੇ,ਸੌਂਕ ਪੂਰ ਬੈਠੇ ਐਵੇਂ ਹਥਿਆਰਾਂ ਦੇ
ਦਸਤਾਰਾਂ ਲਾਹ ਕੇਸ ਕਤਲ ਕਰਾਏ ਸਰਦਾਰਾਂ ਦੇ
ਸੰਧੂ ਕਲਾਂ ਹੋਜੇ ਮਹਿਰ,ਬਸ ਭਰੋਸਾ ਉਸਦੇ ਚਮਤਕਾਰਾਂ ਦੇ
ਜੋਗਿੰਦਰ ਸਿੰਘ
ਪਿੰਡ ਸੰਧੂ ਕਲਾਂ, ਜ਼ਿਲ੍ਹਾ ਬਰਨਾਲਾ