(ਸਮਾਜ ਵੀਕਲੀ)
ਪਾਈਆਂ ਸੁਰਮ ਸਲਾਈਆਂ ਨੇ
ਕੱਢਣਾ ਕਸੀਦਾ ਭੁੱਲ ਗਈ
ਸੂਈਆਂ ਹੱਥਾਂ ਚ ਮਰਾਈਆਂ ਨੇ
ਯਾਦ ਤੇਰੀ ਆਉਂਦੀ ਸੋਹਣਿਆ
ਵੇ ਉੱਠ ਲਾਈਆਂ ਉਗੜਾਈਆਂ ਨੇ
ਅਮਲੀ ਜਿਓ ਤੋੜ ਲੱਗਦੀ
ਜਿਵੇ ਲੱਗਦੀ ਭੰਗ ਦੀ ਆ
ਮਿਲਣੇ ਨੂੰ ਚਿੱਤ ਕਰਦਾ
ਵੇ ਕੁੜੀ ਮੱਠਾ-ਮੱਠਾ ਸੰਗਦੀ ਆ,
ਜੁੱਤੀ ਦਿੱਤੀ ਜਿਹੜੀ ਤੰਗ ਹੋ ਗਈ
ਜੀਹਨੂੰ ਤੂੰ ਬਲੋਕ ਰੱਖਿਆ
ਕੱਲ੍ਹ ਉਹਦੇ ਕੋਲੋ ਮੰਗ ਹੋ ਗਈ
ਵੇ ਬੜੇ ਨੱਖਰੇ ਪ੍ਰੀਤੀ ਦੇ
ਕੇਹਦੀ ਕਿਤੇ ਤੋੜ ਨਾ ਦਵੀ
ਗਲ਼ ਪੈ ਗਈ ਸੀ ਜੀਤੀ ਦੇ
ਪਰਾ ਮੈਂ ਵਗਾ ਆਈ ਆ
ਐਹੋ ਜਿਹੀਆਂ ਦੱਸ ਲੈ ਊ
ਓਹਨੂੰ ਮੈਂ ਮੂੰਹ ਤੇ ਸੁਣਾ ਆਈ ਆ
ਵੇਲਾਂ ਚੜ ਗਈਆਂ ਕੋਲੇ ਤੇ
ਤੁਸੀਂ ਓ ਚਲਾਕ ਸੱਜਣਾਂ
ਸਾਡੇ ਵਰਗੇ ਤਾਂ ਬੋਲੇ ਨੇ
ਆਪ ਹੀ ਮੈਸਜ ਕਰਕੇ
ਡਾਟਾ ਕਰ ਦੇਵੇ ਬੰਦ ਮੁੰਡਿਆ
ਮੇਰੇ ਕੋਲੋ ਅੱਕੀ ਹੋਈ ਤੋ
ਕਿਤੇ ਸੁਣ ਲਈ ਨਾ ਸੰਦ ਮੁੰਡਿਆ
ਆਖਰੀ ਮੈਂ ਵਾਰ ਆਖਦੀ
ਗੱਲ ਕਰਨੀ ਹੈ ਕੱਲ੍ਹ ਮੁੰਡਿਆ
ਤੇਰੇ ਬਿਨਾਂ ਰਹਿ ਨਾ ਹੋਵੇਂ
ਗੁਰੀ ਲੱਭ ਕੋਈ ਹੱਲ ਮੁੰਡਿਆ
ਖੁੰਡਾ ਉਤੇ ਬੈਠ ਬੈਠ ਕੇ
ਸਮਾਂ ਕਰ ਨਾ ਬਤੀਤ ਮੁੰਡਿਆ
ਜੋ ਅੱਜ ਕੱਲ੍ਹ ਤੂੰ ਲਿੱਖਦਾ
ਬੜੇ ਚੱਲਦੇ ਆ ਗੀਤ ਮੁੰਡਿਆ
ਗੁਰਪ੍ਰੀਤ ਸਿੰਘ ਗੁਰੀ
(ਸੰਗਰੂਰ)148033
6280305654
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly