(ਸਮਾਜ ਵੀਕਲੀ)
ਖਾਕੇ ਨਮਕ ਹਲਾਲ ਨਹੀਂ ਕਰਦੇ
ਜਾਰਾਂ ਵਾਂਗ ਹਰਾਮ ਨਹੀਂ ਕਰਦੇ
ਆਪਣੀ ਵਫਾਦਾਰੀ ਅਦਾ ਨੇ ਕਰਦੇ
ਪਰ ਲੋਕਾਂ ਵਾਗੂ ਨਹੀਂ ਇਹ ਬਹੁਰੰਗੇ ਆ
ਬੰਦਿਆਂ ਨਾਲੋਂ ਜਾਨਵਰ ਤਾਂ ਹੁੰਦੇ ਚੰਗੇ ਆ
ਘੋਰ ਮਾੜਾ ਜਮ਼ਾਨਾ ਆ ਗਿਆ
ਬੰਦਾ ਏਥੇ ਬੰਦੇ ਨੂੰ ਖਾ ਗਿਆ
ਮਾੜੇ ਕੰਮਾਂ ਦਾ ਸਿਰਾ ਲਾ ਗਿਆ
ਥਾਂ ਥਾਂ ਕਰਦੇ ਏਥੇ,ਰਹਿੰਦੇ ਦੰਗੇ ਆ
ਬੰਦਿਆਂ ਨਾਲੋਂ ਜਾਨਵਰ ਤਾਂ ਹੁੰਦੇ ਚੰਗੇ ਆ
ਰਿਸਤੇ ਵੀ ਹੁਣ,ਸਭ ਮਤਲਵੀ ਜਾਮਾਂ
ਆਪਣੇ ਵੀ ਵੇਖਣ ਨਾਂ,ਘੱਸਿਆਂ ਪਾਜਾਮਾਂ
ਲੁੱਟਣ ਦਾ ਘੜਦੇ ਰਹਿੰਦੇ,ਨਵਾਂ ਡਰਾਮਾ
ਨੇਕੀ ਏਥੇ ਜੀਰੋ ,ਸੁਪਰ ਬਣਦੇ ਬੇਢੱਗੇਂ ਆ
ਬੰਦਿਆਂ ਨਾਲੋਂ ਜਾਨਵਰ ਤਾਂ ਹੁੰਦੇ ਚੰਗੇ ਆ
ਸੰਧੂ ਕਲਾਂ ਮੰਨਦੇ ਨਹੀਂ,ਡਰ ਖੁਦਾ ਦਾ
ਪੈਸਾ ਵੱਡਾ,ਨਹੀਂ ਕੋਈ ਗਮ ਜੁਦਾ ਦਾ
ਸਮਝ ਸੋਝੀ ਵਾਲੀ,ਕੀ ਕੰਮ ਭੁਜਾ ਦਾ
ਸਾਧੂਆਂ ਦੇ ਰੂਪ ਵਿੱਚ ਹਜਾਰਾਂ ਲਾਫੱਗੇਂ ਆ
ਬੰਦਿਆਂ ਨਾਲੋਂ ਜਾਨਵਰ ਤਾਂ ਹੁੰਦੇ ਚੰਗੇ ਆ
ਜੋਗਿੰਦਰ ਸਿੰਘ
ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly