(ਸਮਾਜ ਵੀਕਲੀ)
ਗੋਰੇ ਹੱਥਾਂ ਉੱਤੇ ਮਹਿੰਦੀ ਬਾਹੀਂ ਸ਼ਗਨਾਂ ਦਾ ਚੂੜਾ ।
ਲੱਗੇ ਚੁੰਨੀ ਨੂੰ ਸਿਤਾਰੇ ਜੋੜਾ ਪਾਇਆ ਲਾਲ ਗੂੜ੍ਹਾ।
ਵਰ ਬਾਬਲੇ ਨੇ ਲੱਭਾ ਵੱਜ ਰਹੀਆਂ ਸ਼ਹਿਨਾਈਆਂ।
ਧੀਆਂ ਬਾਬਲ ਦੇ ਖੇੜੇ ਚ ਪ੍ਰਾਹੁਣੀਆ ਨੇ ਆਈਆਂ।
ਢੋਲੀ ਢੋਲ ਨੂੰ ਵਜਾਵੇ ਮੇਲ ਨਾਨਕਾ ਹੈ ਆਇਆ।
ਮਾਮਾ ਭਾਣਜੀ ਲਈ ਸ਼ਗਨਾਂ ਦਾ ਚੂੜਾ ਹੈ ਲਿਆਇਆ।
ਹੋਈਆਂ ਖੁਸ਼ੀਆਂ ਨੇ ਚਾਰੇ ਪਾਸੇ ਦੂਣ ਤੇ ਸਵਾਈਆਂ।
ਧੀਆਂ ਬਾਬਲੇ ਦੇ ਖੇੜੇ ਚ ਪ੍ਰਾਹੁਣੀਆ ਨੇ ਆਈਆਂ।
ਬੰਨ੍ਹੇ ਵੀਹਣੀ ਨਾ ਕਲੀਰੇ ਸਭ ਸਖੀਆਂ ਨੇ ਆ ਕੇ।
ਸੁੱਖਾਂ ਮੰਗਣ ਲਾਡੋ ਨੀ ਤੇਰੇ ਸ਼ਗਨ ਮਨਾ ਕੇ ।
ਗੀਤ ਗਾਉਂਦੀਆਂ ਸੁਹਾਗ ਦੇ ਤੇ ਦੇਵਣ ਵਧਾਈਆਂ।
ਧੀਆਂ ਬਾਬਲੇ ਦੇ ਖੇੜੇ ਚ ਪ੍ਰਾਹੁਣੀਆ ਨੇ ਆਈਆਂ।
ਫੁੱਲ ਕਲੀਆਂ ਲਗਾ ਕੇ ਵੀਰਾਂ ਡੋਲੀ ਨੂੰ ਸਜਾਇਆ।
ਰਾਜੇ ਬਾਬਲ ਨੇ ਹੱਥੀਂ ਧੀ ਨੂੰ ਡੋਲੀ ਵਿੱਚ ਪਾਇਆ।
“ਸੁਖਚੈਨ” ਵੇਲਾ ਆ ਗਿਆ ਪੈਣ ਲੱਗੀਆਂ ਜੁਦਾਈਆਂ।
ਧੀਆਂ ਬਾਬਲੇ ਦੇ ਖੇੜੇ ਚ ਪ੍ਰਾਹੁਣੀਆ ਨੇ ਆਈਆਂ।
ਸੁਖਚੈਨ ਸਿੰਘ ਚੰਦ ਨਵਾਂ
9914973876
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly