ਗੀਤਕਾਰ ਮਾਹੀ ਮਿੱਠਾਪੁਰੀਆ ਨਾਲ ਕੀਤਾ ਵੱਖ-ਵੱਖ ਗਾਇਕਾਂ ਦੁੱਖ ਦਾ ਪ੍ਰਗਟਾਵਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕੈਨੇਡਾ ਦੀ ਕੈਲਗਿਰੀ ਵਿਖੇ ਵਸਦੇ ਪੰਜਾਬੀ ਅਤੇ ਧਾਰਮਿਕ ਗੀਤਕਾਰੀ ਦੇ ਰਚਣਹਾਰੇ ਮਾਹੀ ਮਿੱਠਾਪੁਰੀਆ ਨਾਲ ਵੱਖ-ਵੱਖ ਗਾਇਕਾਂ ਵਲੋਂ ਉਨ੍ਹਾਂ ਦੀ ਪੂਜਨੀਕ ਮਾਤਾ ਸ਼੍ਰੀਮਤੀ ਦੇਬੋ ਰਾਣੀ ਮਹੇ ਦੇ ਅਕਾਲ ਚਲਾਣਾ ਕਰ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਮਿੱਠਾਪੁਰ ਜਲੰਧਰ ਵਿਖੇ ਮਾਤਾ ਦੇਬੋ ਰਾਣੀ ਨਮਿੱਤ ਪਾਠ ਦੇ ਭੋਗ ਗਏ ਅਤੇ ਵੱਖ-ਵੱਖ ਵਰਗਾਂ ਵਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

ਇਸ ਦੁੱਖ ਦੀ ਘੜੀ ਵਿਚ ਗਾਇਕ ਕੁਲਦੀਪ ਚੁੰਬਰ, ਰਾਜ ਦਦਰਾਲ, ਵਿੱਕੀ ਮੋਰਾਂਵਾਲੀਆ, ਜੇ ਐਚ ਤਾਜਪੁਰੀ, ਪੰਮੀ ਲਾਲੋਮਜਾਰਾ, ਗਿੰਨੀ ਮਾਹੀ, ਰੱਤੂ ਰੰਧਾਵਾ, ਪ੍ਰੇਮ ਲਤਾ, ਕਮਲ ਤੱਲ੍ਹਣ, ਬਲਵਿੰਦਰ ਬਿੱਟੂ, ਸੁਖਜੀਤ ਝਾਂਸ, ਵਿੱਕ ਹੀਰ, ਰਾਜ ਗੁਲਜਾਰ, ਦਿਨੇਸ਼ ਸ਼ਾਮਚੁਰਾਸੀ, ਰੂਪ ਲਾਲ ਧੀਰ, ਜੋਗਿੰਦਰ ਦੁਖੀਆ, ਵਿੱਕੀ ਬਹਾਦਰਕੇ, ਯਮਨਾ ਰਸੀਲਾ, ਰਿੱਕੀ ਮਨ, ਮੋਨੂੰ ਮਹਿਤਾਬ, ਮਦਨ ਜਲੰਧਰੀ, ਦਵਿੰਦਰ ਰੂਹੀ, ਕਮਲ ਕਲੇਰ, ਅਜੇ ਗਾਹਟ, ਡਾ. ਹਰੀ ਸਿੰਘ, ਰਜਨਾ ਰੰਜਪਾਲ ਢਿੱਲੋਂ, ਪੰਮਾ ਸੁੰਨੜ, ਬਿੱਟੂ ਭਰੋਮਜਾਰਾ, ਦਲਵੀਰ ਹਰੀਪੁਰੀਆ, ਸੋਨੂੰ ਸਾਰੋਬਾਦੀਆ, ਉਂਕਾਰ ਤਲਵੰਡੀ ਸਮੇਤ ਕਈ ਹੋਰਾਂ ਨੇ ਵੱਡੀ ਗਿਣਤੀ ਵਿਚ ਮਾਹੀ ਮਿੱਠਾਪੁਰੀਆ ਨਾਲ ਅਫਸੋਸ ਪ੍ਰਗਟ ਕੀਤਾ ਗਿਆ।

Previous articleਗਾਇਕ ਨਰੇਸ਼ ਨਰ ਲੈ ਕੇ ਹਾਜ਼ਰ ਹੋਇਆ ‘ਆਗਮਨ ਸਤਿਗੁਰ ਦਾ’
Next article1.32 ਕਿਲੋਮੀਟਰ ਨਵੀਂ ਤੇ ਚੌੜੀ ਸੜਕ ਬਣਾਉਣ ਦਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੀਤਾ ਉਦਘਾਟਨ