ਬਠਿੰਡਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) : ਬਠਿੰਡਾ (ਪੰਜਾਬੀ ਤੇ ਪੰਜਾਬ /ਪਿੰਡੋਂ ਆਈਆਂ ਡਾਕਾਂ) ਪਿਛਲੇ ਦਿਨੀਂ ਮਿਤੀ 25-09-2022 ਨੂੰ ਗੀਤਕਾਰ ਕਾਲਾ ਸਰਾਵਾਂ ਜੀ ਦੀ ਦੂਜੀ ਕਿਤਾਬ ‘ ਤਲਾਸ਼’ ਦੀ ਘੁੰਡ ਚੁਕਾਈ ਬਠਿੰਡਾ ਸ਼ਹਿਰ ਦੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਮੁੱਖ ਮਹਿਮਾਨ ਦੇ ਤੌਰ ਤੇ ਸ੍ਰ. ਕੀਰਤੀ ਕਿਰਪਾਲ , ਭਾਸ਼ਾ ਅਫ਼ਸਰ, ਜ਼ਿਲ੍ਹਾ ਭਾਸ਼ਾ ਵਿਭਾਗ ਬਠਿੰਡਾ ਜੀ ਆਪਣੇ ਕਰ ਕਲਮਾਂ ਦੇ ਨਾਲ ਕਿਤਾਬ ਦੀ ਘੁੰਡ ਚੁਕਾਈ ਕਰ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਸਾਹਿਤ ਦੀ ਸੇਵਾ ਕਰਦੇ ਰਹਿਣ ਲਈ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਹੀ ਪਤਵੰਤੇ ਸੱਜਣਾਂ ਨੂੰ ਸਾਹਿਤ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ ਅਤੇ ਗੀਤਕਾਰ ਕਾਲਾ ਸਰਾਵਾਂ ਦੀ ਕਿਤਾਬ ਖਰੀਦ ਕੇ ਪੜਣ ਲਈ ਪ੍ਰੇਰਿਤ ਕੀਤਾ l
ਨੋਜਵਾਨ ਸਾਹਿਤ ਸਭਾ ਬਠਿੰਡਾ ਵੱਲੋਂ ਸਟੇਜ ਦੀ ਸੰਚਾਲਕੀ ਕਰ ਰਹੇ ਸੂਝਵਾਨ ਲੇਖਕ ਪ੍ਰੋਫ਼ੈਸਰ ਗੁਰਮੀਤ ਸਿੰਘ ਬਠਿੰਡਾ ਜੀ ਨੇ ਸਮਾਗਮ ਦਾ ਆਯੋਜਨ ਕੀਤਾ ਅਤੇ ਸਮਾਗਮ ਦਾ ਰੰਗ ਬੰਨ੍ਹੀ ਰੱਖਿਆ। ਸਮਾਗਮ ਵਿੱਚ ਬਿਰਾਜਮਾਨ ਰਹੇ ਵਿਸ਼ੇਸ ਮਹਿਮਾਨ ਜਤਿੰਦਰ ਕੁਮਾਰ ਸਟੇਟ ਅਵਾਰਡੀ ਜੀ ਨੇ ਕਾਲਾ ਸਰਾਵਾਂ ਨੂੰ ਉਹਨਾਂ ਦੀ ਦੂਜੀ ਪੁਸਤਕ ਤੇ ਵਧਾਈਆਂ ਦਿੰਦੇ ਆਪਣੇ ਵੱਲੋਂ ਵੀ ਕਵਿਤਾ ਪੇਸ਼ ਕੀਤੀ ਗਈ। ਸਮਾਗਮ ਵਿੱਚ ਦੂਰੋ ਨੇੜੋ ਚੱਲ ਕੇ ਆਏ ਸਾਥੀ ਕੁਲਦੀਪ ਸਿੰਘ ਦੀਪ(ਪੰਜਾਬੀ ਤੇ ਪੰਜਾਬ), ਸੁਖਜੀਤ ਸਿੰਘ ਗਿੱਲ, ਮਾਸਟਰ ਦਰਸ਼ਨ ਸਿੰਘ ਪੱਕਾ ਕਲਾਂ, ਓਮਕਾਰ ਉੱਪਲ, ਸੁਰਜੀਤ ਸਿੰਘ ਕਨੈਕਟਰ, ਜਸਵਿੰਦਰ ਸਿੰਘ ਪੂੰਨੀ ਮਾੜੀ (ਮੋਹਾਲੀ), ਗੀਤਕਾਰ ਹੀਰੋ ਚੱਕ ਵਾਲਾ, ਗੀਤਕਾਰ ਰਵਿੰਦਰ ਲੂੰਬਾ, ਰਾਜੇਸ ਕੁਮਾਰ, ਗੁਰਬਾਜ ਗਿੱਲ (ਸੰਪਾਦਕ ਸਾਂਝੀ ਖਬਰ ਮੈਗਜ਼ੀਨ), ਸਿਕੰਦਰ ਸੰਧੂ, ਸਖਨੂਰ ਗਿੱਲ, ਮੇਹਰਜੋਤ ਗਿੱਲ , ਸੁਖਮਨ ਕੌਰ ਗਿੱਲ ,ਹਰਲਾਭ ਸਿੰਘ ਜੰਗੀਰਾਣਾ, ਸਤਨਾਮ ਭਾਗੀਵਾਂਦਰ, ਅਮਰਜੀਤ ਸਿੰਘ ਸਿੱਧੂ ਬਠਿੰਡਾ, ਡਾ. ਰਵਿੰਦਰ ਸਿੰਘ ਨਿਵਾਰਨ ਕਲੀਨਿਕ ਆਦਿ ਨੇ ਸਮਾਗਮ ਦੀਆ ਰੌਣਕਾਂ ਵਿੱਚ ਹੋਰ ਵਾਧਾ ਕੀਤਾ l
ਸਟੇਜ ਸੰਚਾਲਕ ਕਰ ਰਹੇ ਪ੍ਰੋਫੈਸਰ ਗੁਰਮੀਤ ਸਿੰਘ ਬਠਿੰਡਾ ਜੀ ਨੇ ਗੀਤਕਾਰ ਕਾਲਾ ਸਰਾਵਾਂ ਜੀ ਦੀ ਕਿਤਾਬ ‘ ਤਲਾਸ਼’ ਕਰਨ ਦੌਰਾਨ ਆਈਆਂ ਮੁਸੀਬਤਾਂ ਦਾ ਵੀ ਜ਼ਿਕਰ ਕੀਤਾ ਅਤੇ ਜਿੰਨਾ ਦੋਸਤਾਂ ਇਸ ਕਿਤਾਬ ਲਈ ਆਪਣਾ-ਆਪਣਾ ਯੋਗਦਾਨ ਪਾਇਆ ਉਹਨਾਂ ਦਾ ਵੀ ਧੰਨਵਾਦ ਕੀਤਾ ਅਤੇ ਸਮਾਗਮ ਵਿੱਚ ਸਮੂਲੀਅਤ ਕਰ ਰਹੇ ਸਾਰੇ ਹੀ ਲੇਖਕਾਂ ਦੁਆਰਾ ਆਪਣੀਆ ਗ਼ਜ਼ਲਾਂ/ਕਵਿਤਾਵਾਂ /ਗੀਤ /ਕਹਾਣੀਆਂ ਸੁਣਾ ਸਮਾਗਮ ਨੂੰ ਹੋਰ ਸੋਹਣਾ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਿਸ ਨਾਲ ਇਹ ਸਮਾਗਮ ਪੁਸਤਕ ਲੋਕ ਅਰਪਣ ਤੱਕ ਸੀਮਤ ਨਾ ਰਹਿ ਕੇ ਸਾਹਿਤਕ ਸਮਾਗਮ ਹੋ ਨਿਬੜਿਆ। ਇਸ ਖੁਸ਼ੀ ਮੌਕੇ ਦੀਆਂ ਯਾਦਾਂ ਆਪਣੇ ਕੈਮਰੇ ਵਿੱਚ ਕੈਦ ਸਤਿਕਾਰਯੋਗ ਫੋਟੋਗ੍ਰਾਫਰ ਵੀਰ ਗੁਰੂ ਮਾਨ (ਬਠਿੰਡਾ) ਜੀ ਵੱਲੋਂ ਕੀਤੀਆ ਗਈਆ, ਜਿੰਨਾ ਸਮਾਗਮ ਦੇ ਸਾਰੇ ਪਲਾਂ ਨੂੰ ਨਿਰਸਵਾਰਥ ਹੋ ਕੇ ਸੁਚੱਜੇ ਢੰਗ ਨਾਲ ਬਾਖੂਬੀ ਕੀਤਾ l
ਆਖਿਰ ਵਿੱਚ ਬਾਦ ਦੁਪਹਿਰ ਸਨਮਾਨ ਸਮਾਰੋਹ ਵੀ ਕੀਤਾ ਗਿਆ ਅਤੇ ਸਮਾਗਮ ਦੌਰਾਨ ਸਭ ਸ਼ਖਸੀਅਤਾਂ ਨੂੰ ਸਨਮਾਨ ਪੱਤਰ ਅਤੇ ਲੋਈ ਨਾਲ ਨਿਵਾਜਿਆ ਗਿਆ l ਅਸੀ ਸਾਰੇ ਗੀਤਕਾਰ ਕਾਲਾ ਸਰਾਵਾਂ ਜੀ ਨੂੰ ਕਿਤਾਬ ‘ਤਲਾਸ਼’ ਲਈ ਉਹਨਾਂ ਨੂੰ ਦਿਲ ਦੀਆ ਗਹਿਰਾਈਆਂ ਮੁਬਾਰਕਬਾਦ ਦਿੰਦੇ ਹਾਂ। ਛੋਟੇ ਘਰ ਤੇ ਦਿਲ ਵੱਡੇ ਵਾਲਾ ਇਨਸਾਨ ਗੀਤਕਾਰ ਕਾਲਾ ਸਰਾਵਾਂ ਜੀ ਗੁਰਬਤ ਵਿੱਚ ਰਹਿ ਕੇ ਆਪਣੀ ਕਿਤਾਬ ਨੂੰ ਨੇਪਰੇ ਚਾੜ੍ਹਨ ਵਿੱਚ ਕਾਮਯਾਬੀ ਲਈ l ਆਓ ਆਪਾਂ ਸਭ ਸਾਥੀ ਗੀਤਕਾਰ ਕਾਲਾ ਸਰਾਵਾਂ ਜੀ ਦੀ ਕਿਤਾਬ ‘ਤਲਾਸ਼’ ਨੂੰ ਖਰੀਦ ਕੇ ਉਹਨਾਂ ਦੀ ਆਰਥਿਕ ਪੱਖੋ ਮੱਦਦ ਕਰੀਏ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly