ਨਵੀਂ ਦਿੱਲੀ (ਸਮਾਜਵੀਕਲੀ) – ਭਾਰਤ ਨੇ ਗਿਲਗਿਤ-ਬਾਲਟਿਸਤਾਨ ਵਿਚ ਆਮ ਚੋਣਾਂ ਕਰਵਾਉਣ ਲਈ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਇਸਲਾਮਾਬਾਦ ਕੋਲ ਸਖਤ ਇਤਰਾਜ਼ ਜਤਾਇਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਨੂੰ ਦੱਸ ਦਿੱਤਾ ਗਿਆ ਹੈ ਕਿ ਗਿਲਗਿਤ-ਬਾਲਟਿਸਤਾਨ ਸਮੇਤ ਪੂਰਾ ਜੰਮੂ ਕਸ਼ਮੀਰ ਤੇ ਲੱਦਾਖ ਭਾਰਤ ਦਾ ਅਟੁੱਟ ਅੰਗ ਹਨ ਅਤੇ ਪਾਕਿਸਤਾਨ ਨੂੰ ਇਨ੍ਹਾਂ ਖੇਤਰਾਂ ਤੋਂ ਤੁਰੰਤ ਆਪਣਾ ਕਬਜ਼ਾ ਹਟਾ ਲੈਣਾ ਚਾਹੀਦਾ ਹੈ। ਪਾਕਿ ਅਦਾਲਤ ਨੇ ਹਾਲ ਹੀ ਵਿਚ ਇਹ ਹੁਕਮ ਦਿੱਤੇ ਸਨ ਤਾਂ ਜੋ ਇਸ ਖੇਤਰ ’ਚ ਆਮ ਚੋਣਾਂ ਕਰਵਾਈਆਂ ਜਾ ਸਕਣ।
HOME ਗਿਲਗਿਤ-ਬਾਲਟਿਸਤਾਨ ਮੁੱਦੇ ’ਤੇ ਭਾਰਤ ਨੇ ਪਾਕਿ ਕੋਲ ਵਿਰੋਧ ਦਰਜ ਕਰਾਇਆ