ਅਮਰੀਕਾ/ ਜਲੰਧਰ/ ਨਕੋਦਰ (ਹਰਜਿੰਦਰ ਛਾਬੜਾ) ਪਤਰਕਾਰ 9592282333
(ਸਮਾਜਵੀਕਲੀ) : ਗੁਰਦੁਆਰਾ ਸਾਹਿਬ ਸੈਨਹੋਜ਼ੇ ਦੀ ਪ੍ਰਬੰਧਕ ਕਮੇਟੀ ਨੇ ਗਾਖ਼ਲ ਭਰਾਵਾਂ ਸ. ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਵਲੋਂ ਗੁਰੂਘਰ ਸੈਨਹੋਜ਼ੇ ਲਈ 5100 ਡਾਲਰ ਮਾਇਆ ਭੇਂਟ ਕਰਨ ਲਈ ਧੰਨਵਾਦ ਕਰਦਿਆਂ ਗੁਰੂਘਰ ਵਲੋਂ ਭਾਈ ਸੁਖਦੇਵ ਸਿੰਘ ਬੈਨੀਵਾਲ ਨੇ ਕਿਹਾ ਕਿ ਗਾਖ਼ਲ ਭਰਾ ਹਮੇਸ਼ਾ ਗੁਰੂਘਰ ਦੀ ਸੇਵਾ ‘ਚ ਹਾਜ਼ਰ ਰਹੇ ਹਨਅਤੇ ਜਿੱਥੇ ਉਹ ਪਿਛਲੇ ਅੱਠ ਵਰਿਆਂ ਹਰ ਨਵੇਂ ਵਰੇ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਅਤੇ ਲੰਗਰ ਦੀ ਸੇਵਾ ਕਰਦੇ ਆ ਰਹੇ ਹਨ ਉੱਥੇ ਜਦੋਂ ਵੀ ਕਮੇਟੀ ਨੂੰ ਕਦੇ ਵਿੱਤੀ ਮਦਦ ਦੀ ਲੋੜ ਪਈ ਉਨ ਅੱਗੇ ਹੋ ਕੇ ਆਪਣੀ ਕਿਰਤ ਕਮਾਈ ‘ਚੋਂ ਗੁਰੂਘਰ ਦੀ ਸੇਵਾ ਕੀਤੀ |
ਉੱਧਰ ਸ. ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਉਨ ਦਾ ਪਰਿਵਾਰ ਨਿਮਾਣੇ ਸਿੱਖ ਵਜੋਂ ਹਮੇਸ਼ਾ ਗੁਰੂ ਦੇ ਚਰਨਾਂ ‘ਚ ਹਾਜ਼ਰ ਹੈ | ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗਾਖਲ ਪਰਿਵਾਰ ਵਲੋਂ 500 ਕੁਇੰਟਲ ਕਣਕ ਦਰਬਾਰ ਸਾਹਿਬ ਨੂੰ , 250 ਕੁਵਿੰਟਲ ਚਿੱਟੇ ਛੋਲੇ ਤਖਤ ਸ੍ਰੀ ਹਜ਼ੂਰ ਸਾਹਿਬ ਨੂੰ ਅਤੇ ਗੁਰਦੁਆਰਾ ਸਾਹਿਬ ਫਰੀਮਾਂਟ ਨੂੰ ਵੀ ਆਪਣੀ ਕਿਰਤ ਕਮਾਈ ‘ਚੋਂ ਤਿਲ ਫੁੱਲ ਇਸ ਕਰੋਨਾ ਮਹਾਮਾਰੀ ਦੇ ਦੌਰ ਵਿਚ ਭੇਟਾ ਕੀਤੀ |
ਗੁਰੂਘਰ ਦੀ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਦੀਆਂ ਹਦਾਇਤਾਂ ਅਨੁਸਾਰ ਜੇਕਰ ਕੋਈ ਸ਼ਰਧਾਲੂ ਗੁਰੂਘਰ ਨਹੀਂ ਵੀ ਆ ਸਕਦਾ ਤਾਂ ਉਹ ਗੁਰੂਘਰ ਨੂੰ ਆਨਲਾਈਨ ਭੇਟਾ ਭੇਜ ਕੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ |ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਵਾਸੀ ਜਲੰਧਰ ਦੇ ਐਨਆਰਆਈ ਭਰਾਵਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ 500 ਕੁਇੰਟਲ ਕਣਕ ਦਾਨ ਕੀਤੀ ਹੈ। ਜਲੰਧਰ ਦੇ ਪਠਾਨਕੋਟ ਚੌਕ ਤੋਂ ਅਰਦਾਸ ਕਰਕੇ 5 ਟਰੱਕਾਂ ਰਾਹੀਂ ਇਹ ਕਣਕ ਗੁਰੂ ਘਰ ਲਈ ਭੇਜ ਦਿੱਤੀ ਗਈ।
ਕੋਰੋਨਾ ਨੇ ਸਭ ਤੋਂ ਵੱਧ ਕਹਿਰ ਅਮਰੀਕਾ ਵਿੱਚ ਮਚਾਇਆ ਹੈ,ਪਰ ਭਾਰਤ ਤੋਂ ਅਮਰੀਕਾ ‘ਚ ਪੈਸੇ ਕਮਾਉਣ ਗਏ ਭਾਰਤੀਆਂ ਨੂੰ ਅੱਜ ਵੀ ਆਪਣੀ ਜਨਮ ਭੂਮੀ ਪ੍ਰਤੀ ਪਿਆਰ ਹੈ। ਇਸੇ ਨੂੰ ਦੇਖਦੇ ਹੋਏ ਪੰਜਾਬ ਦੇ ਜ਼ਿਲ•ਾ ਜਲੰਧਰ ਦੇ ਪਿੰਡ ਗਾਖਲ ਦੇ ਵਾਸੀ ਤਿੰਨ ਐਨਆਰਆਈ ਭਰਾਵਾਂ ਅਮੋਲਕ ਸਿੰਘ ਗਾਖ਼ਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਨੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਲਈ 500 ਕੁਇੰਟਲ ਕਣਕ ਭੇਜੀ ਹੈ।