ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਤੂੰਬੀ ਦੇ ਬੇਤਾਜ਼ ਬਾਦਸ਼ਾਹ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਪਰਿਵਾਰ ਵਲੋਂ ਉਨ•ਾਂ ਦੀ ਪੀੜ•ੀ ਦਰ ਪੀੜ•ੀ ਉਸਤਾਦੀ ਸ਼ਾਗਿਰਦੀ ਦੀ ਪੁਸ਼ਤ ਨੂੰ ਅੱਗੇ ਤੋਰਨ ਹਿੱਤ ਸਵ. ਜਸਦੇਵ ਯਮਲਾ ਜੀ ਦੇ ਬਰਸੀ ਸਮਾਗਮ ਉਪਰੰਤ ਲੁਧਿਆਣਾ ਵਿਖੇ ਪੱਗੜੀ ਦੀ ਰਸਮ ਕਰਦਿਆਂ ਬੀਬੀ ਸਰਬਜੀਤ ਕੌਰ ਚਿੱਮਟੇ ਵਾਲੀ ਅਤੇ ਉਨ•ਾਂ ਦੇ ਪਰਿਵਾਰ ਵਲੋਂ ਲੋਕ ਗਾਇਕ ਹਰਪਾਲ ਠੱਠੇਵਾਲਾ ਨੇ ਯਮਲਾ ਡੇਰੇ ਦੇ ਕਾਰਜ ਭਾਗ ਸੋਂਪ ਦਿੱਤਾ ਗਿਆ। ਇਸ ਮੌਕੇ ਅਨੇਕਾਂ ਕਲਾਕਾਰਾਂ ਅਤੇ ਸੰਗੀਤ ਖੇਤਰ ਨਾਲ ਜੁੜੀਆਂ ਸਖਸ਼ੀਅਤਾਂ ਹਾਜਰ ਸਨ। ਜਿੰਨ•ਾਂ ਨੇ ਸੰਯੁਕਤ ਰੂਪ ਵਿਚ ਗਾਇਕ ਹਰਪਾਲ ਠੱਠੇਵਾਲਾ ਦੇ ਸਿਰ ਉਕਤ ਯਮਲਾ ਪਰਿਵਾਰ ਦੇ ਡੇਰੇ ਦੀ ਦਸਤਾਰ ਸਜਾਈ। ਇਸ ਮੌਕੇ ਗਾਇਕਾ ਸਰਬਜੀਤ ਕੌਰ ਨੇ ਕਿਹਾ ਕਿ ਗਾਇਕ ਠੱਠੇਵਾਲਾ ਉਸਤਾਦ ਯਮਲਾ ਜੀ ਦੇ ਪਰਿਵਾਰ ਦਾ ਹੀ ਚਿਰਾਗ ਹੈ। ਜਿਸ ਦੀ ਸ਼ਗਿਰਦੀ ਯਮਲਾ ਜੀ ਦੇ ਪਰਿਵਾਰ ਨਾਲ ਸਬੰਧਿਤ ਹੈ ਅਤੇ ਅੱਜ ਤੋਂ ਬਾਅਦ ਗਾਇਕ ਠੱਠੇਵਾਲਾ ਇਸ ਡੇਰੇ ਦਾ ਉਸਤਾਦ ਗਵੱਈਆ ਹੋਵੇਗਾ। ਜਿਸ ਨੂੰ ਯਮਲਾ ਜੀ ਦੇ ਸਾਰੇ ਸ਼ਗਿਰਦ ਆਪਣਾ ਉਸਤਾਦ ਮੰਨਣਗੇ। ਇਸ ਮੌਕੇ ਗਾਇਕ ਹਰਪਾਲ ਠੱਠੇਵਾਲਾ ਨੇ ਇਸ ਵੱਡੀ ਜਿੰਮੇਵਾਰੀ ਨੂੰ ਗੁਰੂਆਂ ਦੇ ਆਸ਼ੀਰਵਾਦ ਨਾਲ ਪੁੱਖਤਾ ਰੂਪ ਵਿਚ ਅੱਗੇ ਤੋਰਨ ਦਾ ਸੰਕਲਪ ਲਿਆ। ਇਸ ਮੌਕੇ ਬਿੱਟੂ ਖੰਨੇ ਵਾਲਾ, ਮਨੋਹਰ ਧਾਰੀਵਾਲ ਤੋਂ ਇਲਾਵਾ ਉਸਤਾਦ ਯਮਲਾ ਪਰਿਵਾਰ ਦੇ ਅਨੇਕਾ ਸ਼ਗਿਰਦ ਹਾਜ਼ਰ ਸਨ।
HOME ਗਾਇਕ ਹਰਪਾਲ ਠੱਠੇਵਾਲਾ ਨੂੰ ਯਮਲਾ ਪਰਿਵਾਰ ਨੇ ਦਿੱਤੀ ਪੱਗੜੀ