ਗਾਇਕ ਸੁਰਿੰਦਰ ਸ਼ਿੰਦਾ ਨੇ ਮਹਾਨ ਯੋਧੇ ਜੱਸਾ ਸਿੰਘ ਆਹਲੂਵਾਲੀਆ ਨੂੰ ਸਮਰਪਿਤ ਗਾਇਆ ਗੀਤ

ਸ਼ੂਟਿੰਗ ਹੋਈ ਮੁਕੰਮਲ – ਹਨੀ ਹਰਦੀਪ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਨੇ ਸ਼ਿੰਦਾ ਫੋਕਸ ਸਟੂਡੀਓ ਦੀ ਨਿਰਦੇਸ਼ਨਾਂ ਹੇਠ ਮਹਾਨ ਯੋਧੇ ਜੱਸਾ ਸਿੰਘ ਆਹਲੂਵਾਲੀਆ ਨੂੰ ਸਮਰਪਿਤ ਕਰਕੇ ਇਕ ਗੀਤ ਗਾਇਆ ਹੈ। ਸ਼ਿੰਦਾ ਕਾਲੇਸੰਘਿਆਂ ਵਾਲੇ ਨੇ ਇਸ ਨੂੰ ਕਲਮਬੱਧ ਕੀਤਾ ਹੈ ਅਤੇ ਇਸ ਦੀ ਕੂਮੈਂਟਰੀ ਦੇਵ ਥਰੀਕੇ ਵਾਲੇ ਨੇ ਕਲਮਬੱਧ ਕੀਤੀ ਹੈ। ਕਰਨ ਪ੍ਰਿੰਸ ਨੇ ਇਸ ਨੂੰ ਸੰਗੀਤਕ ਧੰੁਨਾ ਪ੍ਰਦਾਨ ਕੀਤੀਆਂ ਹਨ। ਇਸ ਦਾ ਵੀਡੀਓ ਹਨੀ ਹਰਦੀਪ ਵਲੋਂ ਤਿਆਰ ਕੀਤਾ ਗਿਆ ਹੈ। ਇਸ ਟਰੈਕ ਨੂੰ ਸੁਰਿੰਦਰ ਸ਼ਿੰਦਾ ਨੇ ਆਪਣੀ ਰਵਾਇਤੀ ਅੰਦਾਜ ਵਿਚ ਗਾਇਆ ਹੈ। ਰਮਨ ਕੁਮਾਰ ਇਸ ਦੇ ਸਹਾਇਕ ਡਾਇਰੈਕਟਰ ਹਨ। ਪ੍ਰਸਿੱਧ ਗਾਇਕ ਗੁਰਬਖਸ਼ ਸੌਂਕੀ ਅਤੇ ਆਰਤੀ ਸੁਰਯਵੰਸ਼ੀ ਨੇ ਇਸ ਟਰੈਕ ਲਈ ਆਪਣੀ ਅਹਿਮ ਭੂਮਿਕਾ ਨਿਭਾਈ ਹੈ।

Previous articleਜੀਵਨ ਸ਼ੈਲੀ ‘ਚ ਬਦਲਾਅ ਕਰੋਨਾ ਵਾਇਰਸ ‘ਤੋਂ ਬਚਾਅ !
Next articleਆਪਣਾ ਕੰਮ ਆਪ ਕਰੋ