ਹੁਸ਼ਿਆਰਪੁਰ /ਸ਼ਾਮ ਚੁਰਾਸੀ, (ਕੁਲਦੀਪ ਚੁੰਬਰ) (ਸਮਾਜ ਵੀਕਲੀ) – ਪੰਜਾਬੀ ਸਰੋਤਿਆਂ ਦੇ ਸਦਾ ਬਹਾਰ ਇੰਟਰਨੈਸ਼ਨਲ ਸਟਾਰ ਗਾਇਕ ਸੁਰਿੰਦਰ ਲਾਡੀ ਦੇ ਗਾਏ ਸਾਰੇ ਹੀ ਮਿਆਰੀ ਗੀਤਾਂ ਨੂੰ ਹਮੇਸ਼ਾ ਹੀ ਪੰਜਾਬੀ ਪਿਆਰ , ਮੁਹੱਬਤ ਨਾਲ ਨਿਵਾਜਦੇ ਆਏਂ ਹਨ। ਗਾਇਕ ਸੁਰਿੰਦਰ ਲਾਡੀ ਨੇ ਵੀ ਆਪਣੇ ਚਾਹੁਣ ਵਾਲਿਆਂ ਦੇ ਸੋਚਾਂ ਦਾ ਹਾਣੀ ਬਣ ਕੇ ਦਿਖਾਇਆ ਹੈ। ਇਸੇ ਲੜੀ ਤਹਿਤ ਉਸ ਦਾ ਬਹੁਤ ਹੀ ਜਲਦੀ ਇੱਕ ਹੋਰ ਖੂਬਸੂਰਤ ਗੀਤ, ਗੱਲ ਤਾਂ ਬਣਦੀ , ਮਾਰਕੀਟ ਵਿੱਚ ਰਲੀਜ਼ ਹੋ ਰਿਹਾ ਹੈ। ਜਿਸ ਨੂੰ ਸੁਰਿੰਦਰ ਲਾਡੀ ਨੇ ਬਹੁਤ ਹੀ ਕਮਾਲ ਦਾ ਗਾਇਆ ਹੈ।
ਇਸ ਗੀਤ ਨੂੰ ਲਿਖਿਆ ਹੈ ਪਰਵਾਸੀ ਗੀਤਕਾਰ ਰੋਮੀ ਬੈਂਸ ਨੇ ਅਤੇ ਉਘੇ ਸੰਗੀਤਕਾਰ ਸ੍ਰੀ ਅਸ਼ੋਕ ਸ਼ਰਮਾ ਨੇ ਇਸ ਦਾ ਸੰਗੀਤ ਤਿਆਰ ਕੀਤਾ ਹੈ। ਵਿਸ਼ਵ ਪ੍ਰਸਿੱਧ ਮਿਊਜ਼ਿਕ ਕੰਪਨੀ ਇੱਕ ਬਾਜ਼ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਹੋ ਰਹੇ ਇਸ ਗੀਤ ਦੇ ਤਲਵਿੰਦਰ ਪਨੇਸਰ ਪ੍ਰੋਡਿਊਸਰ ਹਨ। ਗੀਤ ਨੂੰ ਵੱਖ-ਵੱਖ ਵਧੀਆ ਲੋਕੇਸ਼ਨਜ਼ ਤੇ ਚਰਚਿਤ ਵੀਡੀਉ ਡਾਇਰੈਕਟਰ ਰੈੱਡ ਨੋਟ ਨੇ ਇਸ ਦਾ ਫਿਲਮਾਂਕਣ ਕੀਤਾ ਹੈ।
ਇਸ ਦੀ ਜਾਣਕਾਰੀ ਦਿੰਦਿਆਂ ਬਲਦੇਵ ਰਾਹੀ ਨੇ ਦੱਸਿਆ ਇਸ ਗੀਤ ਦੇ ਵੀਡੀਓ ਵਿੱਚ ਪੰਜਾਬੀ ਫਿਲਮਾਂ ਦੇ ਮੰਨੇ ਪ੍ਰਮੰਨੇ ਐਕਟਰ ਤਜਿੰਦਰ ਕੌਰ , ਮਸ਼ਹੂਰ ਵਿਲਨ ਵਿਕਟਰ ਜੌਹਨ ਅਤੇ ਨੀਟੂ ਪੰਧੇਰ ਨੇ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਹਨ। ਇਸ ਗੀਤ ਦੇ ਰਲੀਜ਼ ਹੋਣ ਵਿੱਚ ਸਤਨਾਮ ਸਿੰਘ ਜੇ ਡੀ ਭੋਗਪੁਰ ਦਾ ਵਿਸ਼ੇਸ਼ ਸਹਿਯੋਗ ਹਾਸਿਲ ਹੈ। ਦੇਸ਼ ਵਿਦੇਸ਼ ਵਿੱਚ ਵੱਸਦੇ ਦਰਸ਼ਕਾਂ ਨੂੰ ਪੀ ਟੀ ਸੀ ਪੰਜਾਬੀ ਅਤੇ ਪੀ ਟੀ ਸੀ ( ਚੱਕ ਦੇ ) ਚੈਨਲ ਤੇ ਦੇਖਣ ਨੂੰ ਮਿਲੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly