ਗਾਇਕ ਵਿੱਕ ਦਾ ਗੀਤ ‘ਕੁੰਵਾਰਾ’ ਚਰਚਾ ‘ਚ

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) – ਨੌਜਵਾਨ ਗਾਇਕ ਵਿੱਕ ਦਾ ਗੀਤ ‘ਕੁੰਵਾਰਾ’ ਅੱਜਕੱਲ ਚਰਚਾ ਵਿਚ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਵਿੱਕ ਹੀਰ ਨੇ ਦੱਸਿਆ ਕਿ ਇਸ ਟਰੈਕ ਨੂੰ ਜੱਸ ਰਿਕਾਰਡ ਕੰਪਨੀ ਵਲੋਂ ਗੀਤਕਾਰ ਅਤੇ ਪੇਸ਼ਕਾਰ ਬਿੱਟੂ ਲਾਡੋਵਾਲੀਆ ਯੂ ਐਸ ਏ ਦੀ ਦਿਸ਼ਾ ਨਿਰਦੇਸ਼ ਹੇਠ ਰਿਲੀਜ਼ ਕੀਤਾ ਗਿਆ।

ਜਿਸ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ ਅਤੇ ਸ਼ੋਸ਼ਲ ਸਾਈਟਾਂ ਤੇ ਇਸ ਗੀਤ ਨੂੰ ਹੱਦੋਂ ਵੱਧ ਪ੍ਰਮੋਟ ਕੀਤਾ ਗਿਆ। ਇਸ ਤੋਂ ਇਲਾਵਾ ਇਸ ਗੀਤ ਦੀ ਵੀਡੀਓ ਨੂੰ ਵੀ ਕਾਫ਼ੀ ਸਰਾਹਿਆ ਗਿਆ। ਇਹ ਗੀਤ ਇੰਗਲੈਂਡ ਤੋਂ ਇਲਾਵਾ ਕੈਨੇਡਾ, ਅਮਰੀਕਾ ਦੇ ਕਈ ਵਰਾਇਟੀ ਪ੍ਰੋਗਰਾਮਾਂ ਵਿਚ ਰੇਡੀਓ ਸਾਧਨਾਂ ਰਾਹੀਂ ਵੀ ਸਰੋਤਿਆਂ ਤੱਕ ਪਹੁੰਚਾਇਆ ਗਿਆ।

Previous articleRecord 54 deaths, over 2K Covid cases registered in K’taka
Next articleBJP leader, family members killed by terrorists in Kashmir