ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜੀ ਵਲੋਂ ਇਕ ਸੰਖੇਪ ਸਮਾਗਮ ਦੌਰਾਨ ਪ੍ਰਸਿੱਧ ਗਾਇਕ ਰਮੇਸ਼ ਚੌਹਾਨ ਵਲੋਂ ਗਾਇਆ ਟਰੈਕ ‘ਰਵਿਦਾਸ ਗੁਰੂ ਰਵਿਦਾਸ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਗਾਇਕ ਰਮੇਸ਼ ਚੌਹਾਨ ਨੇ ਦੱਸਿਆ ਕਿ ਐਮ ਟਰੈਕ ਬੀਟ, ਮੱਖਣ ਲੋਹਾਰ ਅਤੇ ਗੋਰਾ ਢੇਸੀ ਵਲੋਂ ਇਸ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਨੂੰ ਕਲਮਬੱਧ ਮਨਮੋਹਨ ਜਾਖੂ ਜਰਮਨ ਨੇ ਕੀਤਾ ਹੈ। ਮਾ. ਸਿੱਧੂ ਰਾਮ ਜੱਖੂ ਇਸ ਦੇ ਪ੍ਰੋਡਿਊਸਰ ਹਨ। ਮੁਨੀਸ਼ ਠੁਕਰਾਲ ਵਲੋਂ ਇਸ ਦਾ ਸ਼ਾਨਦਾਰ ਵੀਡੀਓ ਫਿਲਮਾਂਕਣ ਕੀਤਾ ਗਿਆ ਜਦਕਿ ਇਸ ਨੂੰ ਸੰਗੀਤ ਸੇਵਾਵਾਂ ਸੰਗੀਤਕਾਰ ਬੀ ਆਰ ਡੀਮਾਣਾ ਵਲੋਂ ਦਿੱਤੀਆਂ ਗਈਆਂ। ਇਸ ਰਿਲੀਜਿੰਗ ਮੌਕੇ ਮਿਸ਼ਨਰੀ ਗਾਇਕ ਕੁਲਦੀਪ ਚੁੰਬਰ, ਰਾਜ ਦਦਰਾਲ, ਰੂਪ ਲਾਲ ਧੀਰ, ਮਲਕੀਤ ਬੰਬੇਲੀ, ਪ੍ਰੀਆ ਬੰਗਾ, ਰਿੱਕੀ ਮਨ, ਰਣਬੀਰ ਰਾਣਾ, ਕਮਲ ਤੱਲ੍ਹਣ, ਪ੍ਰੇਮ ਲਤਾ, ਰੱਤੂ ਰੰਧਾਵਾ, ਅਸ਼ਵਨੀ ਚੌਹਾਨ, ਪੂਨਮ ਬਾਲਾ, ਰਾਣੀ ਅਰਮਾਨ, ਹਰਨਾਮ ਸਿੰਘ ਬਹਿਲਪੁਰੀ, ਗੋਰਾ ਢੇਸੀ, ਵਿਜੇ ਗੁਣਾਚੌਰ, ਜੋਗਿੰਦਰ ਦੁਖੀਆ, ਨਿਰਮਲ ਨਿੰਮਾ, ਸਤਪਾਲ ਸਾਹਲੋਂ, ਵਿੱਕੀ ਬਹਾਦਕੇ ਸਮੇਤ ਕਈ ਹੋਰ ਹਾਜ਼ਰ ਸਨ।
HOME ਗਾਇਕ ਰਮੇਸ਼ ਚੌਹਾਨ ਦਾ ਟਰੈਕ ‘ਰਵਿਦਾਸ ਗੁਰੂ’ ਦਾ ਪੋਸਟਰ ਰਿਲੀਜ਼