ਗਾਇਕ ਰਣਜੀਤ ਰਾਣਾ ਲੈ ਕੇ ਆਇਆ ‘ਮਾਪੇ ਕਿਉਂ ਲੱਗਣ ਪਰਾਏ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਗ੍ਰੇਟ 7 ਮਿਊੁਜਿਕ ਐਂਡ ਮੁਹਿੰਦਰ ਸੰਧੂ ਮਹੇੜੂ ਦੀ ਅਗਵਾਈ ਹੇਠ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਰਾਣਾ ਆਪਣਾ ਸਿੰਗਲ ਟਰੈਕ ‘ ਮਾਪੇ ਕਿਉਂ ਲੱਗਣ ਪਰਾਏ’ ਲੈ ਕੇ ਮਾਰਕੀਟ ਵਿਚ ਦਮਦਾਰ ਹਾਜ਼ਰੀ ਭਰ ਰਿਹਾ ਹੈ। ਇਸ ਸਬੰਧੀ ਪ੍ਰੋਡਿਊਸਰ ਮੁਹਿੰਦਰ ਸੰਧੂ ਨੇ ਦੱਸਿਆ ਕਿ ਇਸ ਟਰੈਕ ਦਾ ਸੰਗੀਤ ਅਮਦਾਦ ਅਲੀ ਦਾ ਹੈ ਅਤੇ ਵੀਡੀਓ ਆਰ ਕੇ ਬਾਂਸਲ ਵਲੋਂ ਤਿਆਰ ਕੀਤਾ ਗਿਆ ਹੈ। ਜਦ ਕਿ ਇਸ ਟਰੈਕ ਦੀ ਸ਼ਬਦਾਵਲੀ ਨੂੰ ਨੌਜਵਾਨ ਗੀਤਕਾਰ ਹਰੀਸ਼ ਸੰਤੋਖਪੁਰੀਆ ਨੇ ਕਲਮਬੱਧ ਕੀਤਾ ਹੈ। ਜ਼ਿਕਰਯੋਗ ਹੈ ਕਿ ਰਣਜੀਤ ਰਾਣਾ ਪੰਜਾਬੀ ਗਾਇਕੀ ਦਾ ਬੇਹੱਦ ਸੰਜੀਦਾ ਅਤੇ ਸੁਲਝਿਆ ਹੋਇਆ ਕਲਾਕਾਰ ਹੈ, ਜੋ ਆਪਣੇ ਹਰ ਟਰੈਕ ਨੂੰ ਪੂਰੀ ਸੂਝ ਬੂਝ ਨਾਲ ਗਾ ਕੇ ਸਰੋਤਿਆਂ ਦੀ ਝੋਲੀ ਪਾਉਂਦਾ ਹੈ। ਉਸ ਦੀ ਇਹ ਪੇਸ਼ਕਸ਼ ਵੀ ਸਰੋਤਿਆਂ ਨੂੰ ਜਰੂਰ ਪਸੰਦ ਆਵੇਗੀ। ਇਹੀ ਉਸ ਦੀ ਦਿਲੀ ਤਮੰਨਾ ਹੈ।

Previous articleISRO, VSSUT ink MoU for setting up space innovation centre
Next articleਅੰਬੇਡਕਰ ਸੈਨਾ ਪੰਜਾਬ ਅਤੇ ਬਾਬਾ ਸਾਹਿਬ ਟਾਇਗਰ ਫੋਰਸ ਪੰਜਾਬ ਦੀ ਹੋਈ ਅਹਿਮ ਮੀਟਿੰਗ