ਆਦਮਪੁਰ/ਸ਼ਾਮਚੁਰਾਸੀ (ਚੁੰਬਰ)- ਸ਼੍ਰੀ ਮਹਿੰਦਰ ਸਿੰਘ ਐਂਡ ਅਜ਼ਾਦ ਟੀ ਵੀ ਵਲੋਂ ਐਨ ਕੇ ਐਨ ਮਿਊਜਿਕ ਕੰਪਨੀ ਦੀ ਤਰਫੋਂ ‘ਕਲਮ ਵਰਸਿਜ਼ ਝਾੜੂ’ ਟਰੈਕ ਜਿਸ ਨੂੰ ਮਨਦੀਪ ਮਿੱਕੀ ਨੇ ਗਾਇਆ ਹੈ, ਰਿਲੀਜ਼ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਗੀਤ ਦੇ ਲੇਖਕ ਮਾਣੀ ਫਗਵਾੜਾ ਨੇ ਦੱਸਿਆ ਕਿ ਇਸ ਟਰੈਕ ਦੇ ਪ੍ਰਡਿਊਸਰ ਆਰ ਕੇ ਨਾਹਰ ਹਨ। ਜਦ ਕਿ ਇਸ ਦਾ ਮਿਊਜਿਕ ਐਸ ਪੀ ਹੰਸ ਵਲੋਂ ਦਿੱਤਾ ਗਿਆ ਹੈ। ਰਮੇਸ਼ ਕੁਮਾਰ ਅਜ਼ਾਦ ਟੀ ਵੀ ਦੇ ਐਮ ਡੀ ਅਤੇ ਖੁਸ਼ਹਾਲ ਫੈਮਿਲੀ ਵਲੋਂ ਇਸ ਟਰੈਕ ਲਈ ਮਨਦੀਪ ਮਿੱਕੀ ਨੂੰ ਹਾਰਦਿਕ ਸ਼ੁੱਭਕਾਨਾਵਾਂ ਦਾ ਸਹਿਯੋਗ ਮਿਲਿਆ ਹੈ। ਜਿਕਰਯੋਗ ਹੈ ਕਿ ਇਹ ਟਰੈਕ ਵਿਸਾਖੀ ਮੌਕੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ 128ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਰਕੇ ਰਿਲੀਜ਼ ਕੀਤਾ ਗਿਆ ਹੈ।
Uncategorized ਗਾਇਕ ਮਨਦੀਪ ਮਿੱਕੀ ਦੇ ਸਿੰਗਲ ਟਰੈਕ ‘ਕਲਮ ਵਰਸਿਜ਼ ਝਾੜੂ’ ਰਿਲੀਜ਼