ਗਾਇਕ ਬੰਟੀ ਬਸੀਲਾ ਵੱਲੋਂ ਦਿੱਲੀ ਵਿਖੇ ਲਗਾਤਾਰ ਚੱਲ ਰਹੇ ਧਰਨਿਆਂ ਤੇ ਚੱਲਦਿਆ ਕਿਸਾਨਾ ਦੀ ਕੀਤੀ ਹਮਾਇਤ

ਲੰਡਨ  ( ਸਮਰਾ ) (ਸਮਾਜ ਵੀਕਲੀ):-  ਪੰਜਾਬੀ  ਲੋਕ ਗਾਇਕ ਬੰਟੀ ਬਸੀਲਾ ਨੇ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਤੇ ਦਬਾਅ ਬਣਾਉਣ ਲਈ ਲੋੜ ਹੈ ਵੱਧ ਤੋਂ ਵੱਧ ਲੋਕ ਦਿੱਲੀ ਪਹੁੰਚਣ ਜਿਸ ਹਿਸਾਬ ਲੋਕਾਂ ਨੂੰ ਆਉਣ ਚਾਹੀਦਾ ਸੀ ਉਸ ਹਿਸਾਬ ਨਾਲ ਬਹੁਤ ਘੱਟ ਹਨ । ਉਹਨਾਂ ਕਿਹਾ ਕਿ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਵਪਾਰੀ  ਵੀਰ ਦਿੱਲੀ ਪਹੁੰਚਣ ਇਹ ਲੜਾਈ ਦਿੱਲੀ ਨਾਲ ਆਖਰੀ ਦਮ ਤੱਕ ਤੱਕ ਜਾਰੀ ਰੱਖਣੀ ਹੈ।
ਇਸ ਲੜਾਈ ਨੇ ਪੰਜਾਬ ਅਤੇ ਪੰਜਾਬੀਅਤ ਦਾ ਭਵਿੱਖ ਤਹਿ ਕਰਨਾ ਹੈ ਜੇਕਰ  ਲੋਕ ਇਹ ਲੜਾਈ ਹਾਰਦੇ ਹਨ ਤਾਂ ਭਵਿੱਖ ਵਿੱਚ ਮੋਦੀ ਸਰਕਾਰ ਲੋਕਾਂ ਦੇ ਵਿਰੋਧ ਵਿੱਚ ਹੋਰ ਸਖ਼ਤ ਫ਼ੈਸਲੇ ਹੋਣਗੇ ਜੇ ਮੋਰਚਾ ਫ਼ਤਿਹ ਹੁੰਦਾ ਹੈ ਤਾਂ ਸਦੀਆਂ ਤੱਕ ਫੈਸਲੇ ਖਾਸਕਰ ਪੰਜਾਬੀਆਂ ਨੂੰ ਧਿਆਨ ਵਿੱਚ ਰੱਖ ਕੇ ਹੋਇਆ ਕਰਨਗੇ ਫੈਸਲਾ ਆਪਣੇ ਹੱਥ ਵਿੱਚ ਹੈ ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਪੂਰੇ ਦੇਸ਼ ਹਰ ਘਰ ਦਾ ਇੱਕ ਇੱਕ  ਬੰਦਾ ਦਿੱਲੀ ਨੂੰ ਵੀਹਰਾ ਘੱਤ ਦੇਵੇ । ਦਿੱਲੀ ਜਾਣ ਵਾਲੇ ਵੀਰਾਂ ਨੂੰ ਇਹ ਵੀ ਅਪੀਲ ਹੈ ਕਿ ਦਿੱਲੀ ਨੂੰ ਹੱਥ ਲਗਾਕੇ ਮੂੜਣ ਵਾਲਾ ਕੰਮ ਨਾਂ ਕਰਨ ਜੇਕਰ ਦਿੱਲੀ ਕਿਸਾਨ ਘੋਲ਼ ਵਿੱਚ ਜਾਣਾ ਤਾਂ ਇੱਕ ਹਫਤਾ ਦਿੱਲੀ ਠਹਿਰਣ ਨੂੰ ਯਕੀਨੀ ਬਣਾਉਣ ਤੇ ਵਾਪਿਸ ਆਉਣ ਤੋਂ ਬਾਅਦ ਫੇਰ ਘਰ ਦੀ ਸੁੱਖ ਸਾਂਦ ਕਰਕੇ ਫਿਰ ਵਾਪਿਸ ਦਿੱਲੀ ਵਹੀਰਾਂ ਘੱਤ ਦਿਓ ਜਿੰਨਾ ਚਿਰ ਮੋਦੀ ਸਰਕਾਰ ਇਸ ਲੋਕ ਘੋਲ਼ਾ ਅੱਗੇ ਗੋਡੇ ਨਹੀਂ ਟੇਕ ਦਿੰਦੀ ।
Previous articleਕਿਸਾਨ ਮੋਰਚੇ ਦੀਆਂ ਪ੍ਰਾਪਤੀਆਂ ਤੇ ਸੇਧਾਂ
Next articleਨਨਕਾਣਾ ਸਾਹਿਬ ਵਿਖੇ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਜ਼ੁਲਮਾਂ ਤੋਂ ਜਾਨ ਵਾਰਨ ਵਾਲੇ ਸੰਤ ਬਾਬਾ ਰਾਮ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਅਤੇ ਸੋਗ ਦੀ ਲਹਿਰ