ਗਾਇਕ ਫਿਰੋਜ਼ ਖਾਨ ਦੇ ਗੀਤ ‘ਤਿਰੰਗਾ’ ਨੇ ਖੱਟਿਆ ਦੇਸ਼ ਭਗਤੀ ਦਾ ਪਿਆਰ

ਹੁਸ਼ਿਆਰਪੁਰ/ਸ਼ਾਮਚੁਰਾਸੀ  (ਸਮਾਜ ਵੀਕਲੀ)(ਚੁੰਬਰ) – ਪੰਜਾਬ ਦੀ ਨਾਮਵਰ ਅਤੇ ਸੁਰੀਲੀ ਸੁਰ ਗਾਇਕ ਫਿਰੋਜ਼ ਖਾਨ ਵਲੋਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਗਾਏ ਗੀਤ ‘ਤਿਰੰਗਾ’ ਨੇ ਦੇਸ਼ ਭਗਤੀ ਦਾ ਖੱਟਦਿਆਂ ਕਾਫ਼ੀ ਮਕਬੂਲੀਅਤ ਹਾਸਲ ਕੀਤੀ। ਸ਼ੋਸ਼ਲ ਮੀਡੀਏ ਤੇ ਅਜ਼ਾਦੀ ਦਿਹਾੜੇ ਮੌਕੇ ਇਹ ਗੀਤ ਚਰਚਾ ਦਾ ਵਿਸ਼ਾ ਬਣਿਆ ਰਿਹਾ।

ਜਿਸ ਵਿਚ ਕੌਮੀ ਝੰਡੇ ਦੀ ਸ਼ਾਨ ਅਤੇ ਦੇਸ਼ ਕੌਮ ਦੇ ਮਹਾਨ ਸੂਰਵੀਰਾਂ ਦਾ ਮਾਣ ਸਨਮਾਨ ਅੰਕਿਤ ਹੈ। ਜਤਿੰਦਰ ਜੀਤੂ ਦੇ ਸੰਗੀਤ ਵਿਚ ਸ਼ਿੰਗਾਰੇ ਇਸ ਗੀਤ ਨੂੰ ਦੀਪਾ ਉਮਰਪੁਰੀ ਨੇ ਕਲਮਬੱਧ ਕੀਤਾ ਹੈ। ਇਸ ਦੀ ਵੀਡੀਓ ਵਿੱਕੀ ਘਈ ਵਲੋਂ ਤਿਆਰ ਕੀਤੀ ਗਈ। ਸਿਰੜੀ ਸਾਈਂ ਰਿਕਾਰਡਸ ਨੇ ਇਸ ਟਰੈਕ ਨੂੰ ਪ੍ਰੋਡਿਊਸਰ ਪਲਵਿੰਦਰ ਸਿੰਘ ਚਾਹਲ ਅਤੇ ਸ਼ਮਸ਼ੇਰ ਸਿੰਘ ਦੀ ਅਗਵਾਈ ਵਿਚ ਰਿਲੀਜ਼ ਕੀਤਾ ਹੈ। ਗਾਇਕ ਫਿਰੋਜ਼ ਖਾਨ ਦੇ ਇਸ ਉਪਰਾਲੇ ਦੀ ਦੇਸ਼ ਵਾਸੀਆਂ ਨੇ ਬੇਹੱਦ ਸ਼ਲਾਘਾ ਕੀਤੀ ਹੈ।

Previous articleਸ਼ਾਮਚੁਰਾਸੀ ’ਚ ਹਾਊਸ ਟੂ ਹਾਊਸ ਕੀਤਾ ਕਰੋਨਾ ਸਰਵੇ
Next articleਬਾਈ ਅਮਰਜੀਤ ਅਤੇ ਸੁਦੇਸ਼ ਕੁਮਾਰੀ ਲੈ ਕੇ ਹਾਜ਼ਰ ਹੋਏ ਨੇ ‘ਦੇਸੀ ਕਹਿਣ ਵਾਲੀਏ’ ਟਰੈਕ