ਗਾਇਕ ਦਿਲਜਾਨ ਨੂੰ ਬਾਬਾ ਗੁਰਮੁੱਖ ਦਾਸ ਦਰਬਾਰ ਰਾਮ ਨਗਰ ’ਚ ਦਿੱਤੀਆਂ ਸ਼ਰਧਾਂਜਲੀਆਂ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਬਾਬਾ ਗੁਰਮੁੱਖ ਦਾਸ ਜੀ ਦੇ ਪਾਵਨ ਪਵਿੱਤਰ ਦਰਬਾਰ ਰਾਮ ਨਗਰ ਚੋਮੋਂ ਵਿਖੇ ਸੁਰੀਲੀ ਸੁਰ ਦੇ ਬਾਦਸ਼ਾਹ ਸਵ. ਗਾਇਕ ਦਿਲਜਾਨ ਨੂੰ ਸ਼ਰਧਾਂਜਲੀਆਂ ਦੇਣ ਲਈ ਇਕ ਧਾਰਮਿਕ ਸਮਾਗਮ ਦਾ ਆਯੋਜਿਨ ਕੀਤਾ। ਇਸ ਮੌਕੇ ਬਾਬਾ ਮੁਕੇਸ਼ ਦਾਸ ਚੁੰਬਰ ਵਲੋਂ ਵਿਛੜੇ ਗਾਇਕ ਦਿਲਜਾਨ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਅੰਮ੍ਰਿਤਬਾਣੀ ਦੇ ਭੋਗ ਪਾਏ ਗਏ, ਉਪਰੰਤ ਗਾਇਕ ਦਿਲਜਾਨ ਨੂੰ ਬਾਬਾ ਪ੍ਰੇਮ ਕੁਮਾਰ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਦਿਲਜਾਨ ਦੇ ਸੰਗੀਤਕ ਗੁਰੂ ਮਦਨ ਮੰਢਾਰ ਕਰਤਾਰਪੁਰੀ, ਸੋਨੀ ਬਾਬਾ, ਚਾਚਾ ਬਿਹਾਰੀ ਆਦਮਪੁਰ, ਸਾਬਕਾ ਸਰਪੰਚ ਭਗਵਾਨ ਦਾਸ ਸਮੇਤ ਕਈ ਹੋਰ ਸੰਗਤਾਂ ਨੇ ਆਪਣੀਆਂ ਸ਼ਰਧਾਂਜਲੀਆਂ ਅਰਪਿਤ ਕਰਦਿਆਂ ਗਾਇਕ ਦਿਲਜਾਨ ਨੂੰ ਯਾਦ ਕੀਤਾ।

 

 

Download and Install ‘Samaj Weekly’ App
https://play.google.com/store/apps/details?id=in.yourhost.samajweekly

Previous articleਸੰਤ ਸਖੀ ਨਾਥ ਦਰਬਾਰ ਡਾਡਾ ਵਿਖ਼ੇ ਸਾਲਾਨਾ ਸਮਾਗਮ ਤੇ ਕਵੀ ਦਰਬਾਰ ਦਾ ਆਯੋਜਿਨ ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਬਣੇਗੀ ਸੜਕ
Next articleਗਰ ਕੌਂਸਲ ਸ਼ਾਮਚੁਰਾਸੀ ਦੇ ਨਿਰਮਲ ਕੁਮਾਰ ਪ੍ਰਧਾਨ ਤੇ ਕੁਲਜੀਤ ਉੱਪ ਪ੍ਰਧਾਨ ਚੁਣੇ ਗਏ