ਗਾਇਕ ਜੱਸ ਇੰਦਰ ‘ਬੇਬੇ ਬਾਪੂ’ ਟਰੈਕ ਨਾਲ ਹੋਇਆ ਹਾਜ਼ਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਬੇਬੇ ਬਾਪੂ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਪੁੱਤ ਦੇ ਦਰਦ ਨੂੰ ਬਿਆਨ ਕਰਦਾ ਗੀਤ ‘ਬੇਬੇ ਬਾਪੂ’ ਦੇ ਨਾਲ ਗਾਇਕ ਜੱਸ ਇੰਦਰ ਹਾਜ਼ਰ ਹੋਇਆ ਹੈ। ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਗਾਇਕ ਜੱਸ ਇੰਦਰ ਨੇ ਦੱਸਿਆ ਕਿ ਰਾਜ ਕੁਮਾਰ ਦੇ ਸੰਗੀਤ ਨੇ ਇਸ ਟਰੈਕ ਨੂੰ ਸ਼ਿੰਗਾਰਿਆ ਹੈ ਅਤੇ ਹਰਮੇਸ਼ ਸਾਹਿਲ ਨੇ ਇਸ ਦਾ ਸ਼ਾਨਦਾਰ ਫਿਲਮਾਂਕਣ ਕੀਤਾ ਹੈ।

ਜੱਸ ਮਿਊਜਿਕ ਕੰਪਨੀ ਵਲੋਂ ਇਸ ਨੂੰ ਲਾਂਚ ਕੀਤਾ ਗਿਆ ਹੈ ਅਤੇ ਇਸ ਟਰੈਕ ਨੂੰ ਖ਼ੁਦ ਜੱਸ ਇੰਦਰ ਨੇ ਕਲਮਬੱਧ ਕੀਤਾ ਹੈ। ਉਕਤ ਟਰੈਕ ਪਰਿਵਾਰ ਦੇ ਸੰਜੀਦਾ ਰਿਸ਼ਤੇ ਨੂੰ ਬਾਕਮਾਲ ਤਰੀਕੇ ਨਾਲ ਬਿਆਨ ਕਰਦਾ ਹੈ, ਜਿਸ ਨੂੰ ਸਰੋਤੇ ਜਰੂਰ ਪਸੰਦ ਕਰਨਗੇ।

Previous article‘ਬਾਬਾ ਜੀ ਤੇਰੇ ਝੰਡਿਆਂ ਦੀ’ ਟਰੈਕ ਚਰਚਾ ਵਿਚ, ਸੰਗਤਾਂ ਦਿੱਤਾ ਭਰਪੂਰ ਪਿਆਰ – ਤਾਜ ਨਗੀਨਾ
Next articleਰਾਮ ਨਗਰ ਢੈਹਾ ਵਿਖੇ ਸਲਾਨਾ ਕੁਸ਼ਤੀ ਮੁਕਾਬਲੇ ਅੱਜ