ਗਾਇਕ ਜੈਲੀ ‘ਅਰਬੀ ਦਿਨਾਰ’ ਲੈ ਕੇ ਹੋਇਆ ਪੇਸ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੰਜਾਬ ਦੇ ਪ੍ਰਸਿੱਧ ਨੌਜਵਾਨ ਗਾਇਕ ਜੈਲੀ ਸਹਿਜਮਾਨ ਰਿਡਾਰਡਸ ਦੀ ਪ੍ਰੋਡਕਸ਼ਨ ਵਿਚ ਆਪਣਾ ਸਿੰਗਲ ਟਰੈਕ ‘ਅਰਬੀ ਦਿਨਾਰ’ ਲੈ ਕੇ ਦਮਦਾਰ ਹਾਾਜ਼ਰੀ ਲਗਵਾਉਣ ਲਈ ਸਰੋਤਿਆਂ ਦੀ ਕਚਿਹਰੀ ਵਿਚ ਇਕ ਵਾਰ ਫਿਰ ਹਾਜ਼ਰ ਹੋਇਆ ਹੈ। ਉਸ ਦੇ ਗਾਏ ਗੀਤ ‘ਐਨੀ ਡੋਲਿਆਂ ’ਚ ਜਾਨ, ਚਿੱਤ ਕਰੇ ਬਣ ਜਾਂ ਰੁਮਾਲ’ ਸਮੇਤ ਦਰਜਨਾਂ ਹੀ ਗੀਤ ਚਰਚਾ ਵਿਚ ਰਹੇ ਹਨ। ਇਸ ‘ਅਰਬੀ ਦਿਨਾਰ’ ਟਰੈਕ ਨਾਲ ਉਹ ਸਰੋਤਿਆਂ ਦਾ ਭਰਪੂਰ ਪਿਆਰ ਖੱਟ ਰਿਹਾ ਹੈ।

ਸ਼ੋਸ਼ਲ ਮੀਡੀਏ ਤੇ ਰਿਲੀਜ਼ ਹੋਣ ਵਾਲੇ ਇਸ ਟਰੈਕ ਨੂੰ ਸਰੋਤੇ ਮਣਾ ਮੂੁੰਹੀਂ ਪਿਆਰ ਬਖਸ਼ ਰਹੇ ਹਨ। ਇਸ ਟਰੈਕ ਨੂੰ ਰਣਜੀਤ ਸੰਧੂ ਮਦਾਰਪੁਰਾ ਨੇ ਕਲਮਬੱਧ ਕੀਤਾ ਹੈ ਜਦ ਕਿ ਸੰਗੀਤ ਜੀ ਆਰਪ ਨੇ ਦਿੱਤਾ ਹੈ। ਗਾਇਕ ਜੈਲੀ ਅਮਰਾਇਲ ਢਿੱਲੋਂ ਅਤੇ ਪ੍ਰੀਤ ਸਡਿਓਰਾ, ਏ ਮੋਂਗਲਾ, ਵੇਗਲ ਮੀਡੀਆ, ਦੀਪ ਧਮਰੈਤ, ਹਰਕੰਮਲ ਹੀਰ, ਬਲਜੀਤ ਬਰਾੜ, ਸਤਵਿੰਦਰ ਬਰਾੜ, ਸੰਮਨ, ਰਣਦੀਪ ਸੰਧੂ, ਸੁਰਿੰਦਰ ਸ਼ਿੰਦਾ ਸਮੇਤ ਸਮੁੱਚੀ ਟੀਮ ਦਾ ਧੰਨਵਾਦੀ ਹੈ। ਸ਼ੋਸ਼ਲ ਮੀਡੀਏ ਅਤੇ ਯੂ ਟਿਊਬ ਚੈਨਲ ਤੇ ਉਕਤ ਟਰੈਕ ਬੇਹੱਦ ਪ੍ਰਸਿੱਧੀ ਖੱਟ ਰਿਹਾ ਹੈ।

Previous articleਹਸ਼ਮਤ – ਸੁਲਤਾਨਾਂ ‘ਆਮੀਨ’ ਟਰੈਕ ਨਾਲ ਮਚਾ ਰਹੀਆਂ ਹਨ ਸੰਗੀਤਕ ਧੁੰਮਾਂ
Next articleਨਛੱਤਰ ਗਿੱਲ ਦਾ ਟਰੈਕ ‘ਰੂਹ ਉੁਤੇ ਵਾਰ’ ਰਿਲੀਜ਼