ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ‘ਦੇਖ ਮੇਲੇ ਨੂੰ ਚੱਲੇ ਬੀਬੇ ਪੁੱਤ ਚਮਾਰਾਂ ਦੇ, ਫੇਮ ਗਾਇਕ ਜੇ ਐਚ ਤਾਜਪੁਰੀ ਜੱਸੀ ਬੰਗਾ ਯੂ ਐਸ ਏ ਦੀ ਨਿਰੇਸ਼ਨਾ ਹੇਠ ਆਪਣਾ ਨਵਾਂ ਟਰੈਕ ‘ਨੱਚਦੇ ਚਮਾਰ’ ਲੈ ਕੇ ਹਾਜ਼ਰ ਹੋਇਆ ਹੈ। ਇਸ ਟਰੈਕ ਸਬੰਧੀ ਗਾਇਕ ਜੇ ਐਚ ਤਾਜਪੁਰੀ ਨੇ ਦੱਸਿਆ ਕਿ ਉਸ ਦੇ ਪਹਿਲਾਂ ਗਾਏ ਗੀਤਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ, ਅਜਿਹੀ ਆਸ ਨਾਲ ਹੀ ਉਸ ਨੇ ਇਹ ਟਰੈਕ ਸਰੋਤਿਆਂ ਦੀ ਝੋਲੀ ਪਾਇਆ ਹੈ। ਪੰਛੀ ਡੱਲੇਵਾਲੀਆ ਨੇ ਇਸ ਟਰੈਕ ਨੂੰ ਕਲਮਬੱਧ ਕੀਤਾ ਅਤੇ ਰਵੀ ਜਨੋਤਰਾ ਨੇ ਇਸ ਨੂੰ ਸੰਗੀਤਬੱਧ ਕੀਤਾ ਹੈ। ਦੀਪ ਗੁਰੀ ਫਿਲਮਜ਼ ਵਲੋਂ ਇਸ ਦਾ ਸ਼ਾਨਦਾਰ ਵੀਡੀਓ ਬਣਾਇਆ ਗਿਆ ਅਤੇ ਐਸ ਕੇ ਪ੍ਰੋਡਕਸ਼ਨ ਨੇ ਇਸ ਨੂੰ ਪ੍ਰਮੋਸ਼ਨ ਲਈ ਯੂ ਟਿਊਬ ਦੇ ਲਾਂਚ ਕੀਤਾ ਹੈ।
HOME ਗਾਇਕ ਜੇ ਐਚ ਤਾਜਪੁਰੀ ਦਾ ਟਰੈਕ ‘ਨੱਚਦੇ ਚਮਾਰ’ ਰਿਲੀਜ਼