ਰਾਜ ਦਦਰਾਲ ਅਤੇ ਸਰਬਜੀਤ ਮੱਟੂ ਦੇ ਧਾਰਮਿਕ ਗੀਤ ਦੀ ਹੋਈ ਰਿਕਾਰਡਿੰਗ
ਪ੍ਰਸਿੱਧ ਐਕਟਰ ਅਤੇ ਗਾਇਕ ਬਾਈ ਬੱਬੂ ਮਾਨ ਦੀ ਕਹੀ ਕੋਈ ਗੱਲ ਕਿ ‘ ਦਿੱਲੀ ਤਾਂ ਝਾਂਜਰ ਪਾ ਕੇ ਨੱਚੂਗੀ’ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਗੀਤ, ‘ਦਿੱਲੀ/ਝਾਂਜਰ’ ਲੈ ਕੇ ਗਾਇਕੀ ਦਾ ਬੇਤਾਜ਼ ਬਾਦਸ਼ਾਹ ਸੁਰ ਸਮਰਾਟ ਗਾਇਕ ਗੁਰਬਖਸ਼ ਸ਼ੌਂਕੀ ਕਿਸਾਨਾਂ ਦੇ ਹੱਕ ਵਿਚ ਅਵਾਜ਼ ਬੁਲੰਦ ਕਰਨ ਹਿੱਤ ਖੜਿ•ਆ ਹੈ। ਇਸ ਟਰੈਕ ਦੀ ਵਿਸ਼ੇਸ਼ ਗੱਲਬਾਤ ਕਰਦਿਆਂ ਗਾਇਕ ਗੁਰਬਖਸ਼ ਸ਼ੌਂਕੀ ਨੇ ਦੱਸਿਆ ਕਿ ਇਸ ਗੀਤ ਨੂੰ ਕਿਸਾਨ ਜੱਥੇਬੰਦੀਆਂ ਦੇ ਪੱਖ ਵਿਚ ਕਬੀਰ ਰਿਕਾਡਸ ਨੇ ਪੇਸ਼ ਕੀਤਾ ਹੈ। ਜਦ ਕਿ ਇਸ ਟਰੈਕ ਨੂੰ ਗੀਤਕਾਰ ਹੈਪੀ ਸਿੱਲ ਨੇ ਕਲਮਬੱਧ ਕੀਤਾ ਹੈ। ਅਤੇ ਇਸ ਦਾ ਸ਼ਾਨਦਾਰ ਸੰਗੀਤ ਵਿਨੇ ਕਮਲ ਨੇ ਤਿਆਰ ਕੀਤਾ ਹੈ। ਵਿਸ਼ਵ ਭਰ ਵਿਚ ਇਸ ਟਰੈਕ ਨੂੰ ਅੱਜ ਸ਼ੋਸ਼ਲ ਮੀਡੀਏ ਤੇ ਲਾਂਚ ਕਰ ਦਿੱਤਾ ਗਿਆ। ਗਾਇਕ ਗੁਰਬਖਸ਼ ਸ਼ੌਂਕੀ ਦੇ ਇਸ ਤੋਂ ਪਹਿਲਾਂ ਵੀ ਅਣਗਿਣਤ ਗੀਤ ਸਮਾਜ ਦੀ ਭਲਾਈ ਅਤੇ ਸਿੱਖ ਕੌਮ ਦੇ ਹੱਕ ਹਕੂਕਾਂ ਦੀ ਸੁਰੱਖਿਆ ਹਿੱਤ ਰਿਲੀਜ਼ ਹੋਏ ਹਨ, ਅਤੇ ਇਸ ਗੀਤ ਵਿਚ ਵੀ ਉਸ ਨੇ ਦੇ ਕਿਸਾਨ ਦੇ ਹੱਕਾਂ ਤੇ ਡਾਕੇ ਮਾਰਨ ਵਾਲੀ ਸਰਕਾਰ ਨੂੰ ਲਾਹਨਤ ਪਾਈ ਹੈ।
HOME ਗਾਇਕ ਗੁਰਬਖਸ਼ ਸ਼ੌਂਕੀ ‘ਦਿੱਲੀ / ਝਾਂਜਰ’ ਗੀਤ ਨਾਲ ਕਿਸਾਨਾਂ ਦੇ ਪੱਖ ਵਿਚ...